Breaking News >> News >> The Tribune


ਹੈਦਰਾਬਾਦ ਸਮੂਹਿਕ ਜਬਰ ਜਨਾਹ: ਵੀਆਈਪੀ ਦੇ ਪੁੱਤ ਸਣੇ ਦੋ ਗ੍ਰਿਫ਼ਤਾਰੀਆਂ, 3 ਨਾਬਾਲਗਾਂ ਸਣੇ ਪੰਜ ਮੁਲਜ਼ਮਾਂ ਦੀ ਪਛਾਣ


Link [2022-06-04 16:16:17]



ਹੈਦਰਾਬਾਦ, 4 ਜੂਨ

ਹੈਦਰਾਬਾਦ ਪੁਲੀਸ ਨੇ ਸਨਸਨੀਖੇਜ਼ ਸਮੂਹਿਕ ਜਬਰ ਜਨਾਹ ਮਾਮਲੇ ਵਿੱਚ ਅੱਜ ਦੂਜੀ ਗ੍ਰਿਫਤਾਰੀ ਕੀਤੀ, ਜਦੋਂ ਕਿ ਪੁਲੀਸ ਸ਼ਹਿਰ ਦੇ ਬਾਹਰਲੇ ਸਥਾਨਾਂ ਤੋਂ ਬਾਕੀ ਤਿੰਨ ਮੁਲਜ਼ਮਾਂ ਦੀ ਭਾਲ ਵਿੱਚ ਹੈ। 28 ਮਈ ਨੂੰ 17 ਸਾਲਾ ਲੜਕੀ ਨਾਲ ਸਮੂਹਿਕ ਬਲਾਤਕਾਰ ਦੇ ਮਾਮਲੇ ਵਿੱਚ ਇੱਕ ਨੌਜਵਾਨ ਨੂੰ ਗ੍ਰਿਫਤਾਰ ਕਰਨ ਦੇ ਇੱਕ ਦਿਨ ਬਾਅਦ ਪੁਲੀਸ ਨੇ ਦੂਜੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਨਾਬਾਲਗ ਹੈ। ਪੁਲੀਸ ਨੇ ਪੁਸ਼ਟੀ ਕੀਤੀ ਹੈ ਕਿ ਉਹ ਕਿਸੇ ਵੀਆਈਪੀ ਦਾ ਪੁੱਤਰ ਹੈ ਪਰ ਬਾਅਦ ਵਾਲੇ ਦਾ ਨਾਮ ਦੱਸਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਇਸ ਨਾਲ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਨਾਬਾਲਗ ਦੀ ਪਛਾਣ ਹੋਵੇਗੀ। ਪੁਲੀਸ ਦੇ ਡਿਪਟੀ ਕਮਿਸ਼ਨਰ ਜੋਏਲ ਡੇਵਿਸ ਨੇ ਦੱਸਿਆ ਕਿ 16-17 ਸਾਲ ਦੇ ਦੋ ਨਾਬਾਲਗਾਂ ਸਮੇਤ ਪੰਜ ਮੁਲਜ਼ਮਾਂ ਦੀ ਪਛਾਣ ਕੀਤੀ ਗਈ ਹੈ। ਮੁੱਖ ਮੁਲਜ਼ਮਾਂ ਵਿੱਚੋਂ ਇੱਕ ਸਾਦੁਦੀਨ ਮਲਿਕ (18) ਨੂੰ ਸ਼ੁੱਕਰਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ, ਜਦੋਂਕਿ ਪੁਲੀਸ ਟੀਮਾਂ ਓਮੈਰ ਖ਼ਾਨ (18) ਅਤੇ ਦੋ ਹੋਰ ਨਾਬਾਲਗਾਂ ਦੀ ਭਾਲ ਕਰ ਰਹੀਆਂ ਸਨ। ਡੀਸੀਪੀ ਨੇ ਭਰੋਸਾ ਜਤਾਇਆ ਕਿ ਪੁਲੀਸ 48 ਘੰਟਿਆਂ ਵਿੱਚ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਵੇਗੀ। ਮੁਲਜ਼ਮਾਂ ਨੇ 28 ਮਈ ਦੀ ਸ਼ਾਮ ਨੂੰ ਪੀੜਤਾ ਨੂੰ ਜੁਬਲੀ ਹਿਲਜ਼ ਦੇ ਪੱਬ ਤੋਂ ਘਰ ਛੱਡਣ ਦਾ ਵਾਅਦਾ ਕਰਨ ਤੋਂ ਬਾਅਦ ਇਨੋਵਾ ਜਬਰ ਜਨਾਹ ਕੀਤਾ।



Most Read

2024-09-19 19:15:56