Breaking News >> News >> The Tribune


ਜੰਮੂ ਕਸ਼ਮੀਰ ਦੇ ਸ਼ੋਪੀਆਂ ’ਚ ਧਮਾਕੇ ਕਾਰਨ 3 ਜਵਾਨ ਜ਼ਖ਼ਮੀ


Link [2022-06-02 21:59:58]



ਸ੍ਰੀਨਗਰ, 2 ਜੂਨ

ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿੱਚ ਅੱਜ ਵਾਹਨ ਵਿੱਚ ਧਮਾਕਾ ਹੋਣ ਕਾਰਨ ਤਿੰਨ ਜਵਾਨ ਜ਼ਖ਼ਮੀ ਹੋ ਗਏ। ਕਸ਼ਮੀਰ ਦੇ ਪੁਲੀਸ ਇੰਸਪੈਕਟਰ ਜਨਰਲ ਵਿਜੇ ਕੁਮਾਰ ਨੇ ਕਿਹਾ ਕਿ ਧਮਾਕੇ ਸਬੰਧੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਉਨ੍ਹਾਂ ਟਵੀਟ ਕੀਤਾ, 'ਸ਼ੋਪੀਆਂ ਦੇ ਸਿਡੋਵ ਵਿੱਚ ਕਿਰਾਏ ਦੇ ਵਾਹਨ ਵਿੱਚ ਧਮਾਕਾ ਹੋਇਆ, ਜਿਸ ਵਿੱਚ ਤਿੰਨ ਫ਼ੌਜੀ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ।' ਉਨ੍ਹਾਂ ਕਿਹਾ ਕਿ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਧਮਾਕਾ ਕਿਸੇ ਗ੍ਰੇਨੇਡ ਨਾਲ ਹੋਇਆ ਹੈ ਜਾਂ ਧਮਾਕਾਖੇਜ਼ ਸਮੱਗਰੀ ਵਾਹਨ ਦੇ ਅੰਦਰ ਪਹਿਲਾਂ ਤੋਂ ਰੱਖਿਆ ਹੋਇਆ ਸੀ ਜਾਂ ਬੈਟਰੀ ਵਿਚ ਖਰਾਬੀ ਕਾਰਨ ਹੋਇਆ ਹੈ।



Most Read

2024-09-20 00:48:34