Sport >> The Tribune


ਮਹਿਲਾ ਵਿਸ਼ਵ ਕੱਪ: ਦੱਖਣੀ ਅਫਰੀਕਾ ਨੇ ਭਾਰਤ ਨੂੰ 3 ਵਿਕਟਾਂ ਨਾਲ ਹਰਾਇਆ


Link [2022-03-27 13:34:48]



ਕ੍ਰਾਈਸਟਚਰਚ, 27 ਮਾਰਚ

ਅੱਜ ਇਥੇ ਦੱਖਣੀ ਅਫਰੀਕਾ ਨੇ ਭਾਰਤ ਨੂੰ ਤਿੰਨ ਵਿਕਟਾਂ ਨਾਲ ਹਾਰਾ ਕੇ ਮਹਿਲ ਵਿਸ਼ਵ ਕੱਪ ਕ੍ਰਿਕਟ 'ਚੋਂ ਬਾਹਰ ਕਰ ਦਿੱਤਾ। ਇਸ ਤੋਂ ਪਹਿਲਾਂ ਸ਼ੈਫ਼ਾਲੀ ਵਰਮਾ, ਸਮ੍ਰਿਤੀ ਮੰਧਾਨਾ ਅਤੇ ਕਪਤਾਨ ਮਿਤਾਲੀ ਰਾਜ ਦੇ ਅਰਧ ਸੈਂਕੜੇ ਦੀ ਮਦਦ ਨਾਲ ਭਾਰਤ ਨੇ ਅੱਜ ਇਥੇ ਆਈਸੀਸੀ ਮਹਿਲਾ ਵਿਸ਼ਵ ਕੱਪ ਦੇ ਕਰੋ ਜਾਂ ਮਰੋ ਦੇ ਮੈਚ ਵਿੱਚ ਦੱਖਣੀ ਅਫਰੀਕਾ ਖ਼ਿਲਾਫ਼ ਸੱਤ ਵਿਕਟਾਂ 'ਤੇ 274 ਦੌੜਾਂ ਬਣਾਈਆਂ। ਭਾਰਤੀ ਕਪਤਾਨ ਮਿਤਾਲੀ ਰਾਜ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਦੱਖਣੀ ਅਫਰੀਕਾ ਦੀ ਟੀਮ ਪਹਿਲਾਂ ਹੀ ਸੈਮੀਫਾਈਨਲ 'ਚ ਜਗ੍ਹਾ ਬਣਾ ਚੁੱਕੀ ਹੈ। ਸ਼ੈਫਾਲੀ (46 ਗੇਂਦਾਂ ਵਿੱਚ 53) ਅਤੇ ਸਮ੍ਰਿਤੀ (84 ਗੇਂਦਾਂ ਵਿੱਚ 71) ਨੇ 90 ਗੇਂਦਾਂ ਵਿੱਚ 91 ਦੌੜਾਂ ਦੀ ਸਾਂਝੇਦਾਰੀ ਕੀਤੀ, ਜਦਕਿ ਹਰਮਨਪ੍ਰੀਤ ਕੌਰ ਨੇ ਅੰਤ ਵਿੱਚ 57 ਗੇਂਦਾਂ ਵਿੱਚ 48 ਦੌੜਾਂ ਬਣਾਈਆਂ। ਦੱਖਣੀ ਅਫਰੀਕਾ ਨੇ ਆਖਰੀ ਗੇਂਦ ਤੱਕ ਚੱਲੇ ਮੁਕਾਬਲੇ ਨੂੰ 7 ਵਿਕਟਾਂ 'ਤੇ 275 ਦੌੜਾਂ ਬਣਾ ਕੇ ਜਿੱਤ ਲਿਆ।



Most Read

2024-09-20 05:36:59