Breaking News >> News >> The Tribune


ਕਰੋਨਾ: ਭਾਰਤ ’ਚ 2,86,384 ਨਵੇਂ ਕੇਸ, 573 ਮੌਤਾਂ


Link [2022-01-28 10:16:54]



ਨਵੀਂ ਦਿੱਲੀ, 27 ਜਨਵਰੀ

ਭਾਰਤ ਵਿੱਚ ਕਰੋਨਾ ਲਾਗ ਦੇ 2,86,384 ਨਵੇਂ ਕੇਸ ਆਉਣ ਕਾਰਨ ਕੇਸਾਂ ਦੀ ਕੁੱਲ ਗਿਣਤੀ ਵਧ ਕੇ 4,03,71,500, ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਅੱਜ ਸਵੇਰੇ 8 ਵਜੇ ਅੱਪਡੇਟ ਕੀਤੇ ਅੰਕੜਿਆਂ ਮੁਤਾਬਕ 573 ਹੋਰ ਮੌਤਾਂ ਹੋਣ ਨਾਲ ਕਰੋਨਾ ਕਾਰਨ ਮ੍ਰਿਤਕਾਂ ਦੀ ਗਿਣਤੀ ਵਧ ਕੇ 4,91,700 ਹੋ ਗਈ ਹੈ। ਨਵੀਂਆਂ 573 ਮੌਤਾਂ ਵਿੱਚੋਂ 140 ਕੇਰਲਾ ਜਦਕਿ 79 ਮਹਾਰਾਸ਼ਟਰ ਵਿੱਚ ਹੋਈਆਂ ਹਨ। ਮੰਤਰਾਲੇ ਵੱਲੋਂ ਦੱਸਿਆ ਗਿਆ ਕਿ ਸਰਗਰਮ ਕੇਸਾਂ ਦੀ ਗਿਣਤੀ ਘਟ ਕੇ 22,02,472 ਰਹਿ ਗਈ ਹੈ, ਜਦਕਿ ਕਰੋਨਾ ਕੌਮੀ ਸਿਹਤਯਾਬੀ ਦਰ ਘਟ ਕੇ 93.33 ਫ਼ੀਸਦੀ ਹੋ ਗਈ। ਅੰਕੜਿਆ ਮੁਤਾਬਕ ਲੰਘੇ 24 ਘੰਟਿਆਂ ਵਿੱਚ 20,546 ਘੱਟ ਸਰਗਰਮ ਕੇਸ ਦਰਜ ਹੋਏ ਹਨ। ਰੋਜ਼ਾਨਾ ਪਾਜ਼ਟੇਵਿਟੀ ਦਰ 19.59 ਫ਼ੀਸਦੀ ਅਤੇ ਹਫ਼ਤਾਵਾਰੀ ਪਾਜ਼ਟੇਵਿਟੀ ਦਰ 17.75 ਫ਼ੀਸਦੀ ਦਰਜ ਹੋਈ ਹੈ। ਦੇਸ਼ ਵਿੱਚ ਹੁਣ ਤੱਕ 3,76,77,328 ਮਰੀਜ਼ ਕਰੋਨਾ ਲਾਗ ਤੋਂ ਉੱਭਰ ਚੁੱਕੇ ਹਨ ਅਤੇ ਕਰੋਨਾ ਮੌਤ ਦਰ 1.22 ਫ਼ੀਸਦੀ ਦਰਜ ਕੀਤੀ ਹੈ। -ਪੀਟੀਆਈ

ਪੰਜਾਬ 'ਚ ਕਰੋਨਾ ਨਾਲ 45 ਮੌਤਾਂ, 4189 ਨਵੇਂ ਕੇਸ

ਚੰਡੀਗੜ੍ਹ (ਟਨਸ): ਪੰਜਾਬ ਵਿੱਚ ਕਰੋਨਾਵਾਇਰਸ ਕਰਕੇ ਪਿਛਲੇ 24 ਘੰਟਿਆਂ 'ਚ 45 ਜਣਿਆਂ ਦੀ ਮੌਤ ਹੋ ਗਈ ਹੈ। ਇਸ ਨਾਲ ਕਰੋਨਾ ਮ੍ਰਿਤਕਾਂ ਦਾ ਅੰਕੜਾ 17,129 'ਤੇ ਪਹੁੰਚ ਗਿਆ ਹੈ। ਸਿਹਤ ਵਿਭਾਗ ਅਨੁਸਾਰ ਅੱਜ ਸੂਬੇ 'ਚ 4,189 ਨਵੇਂ ਕੇਸ ਸਾਹਮਣੇ ਆਏ ਹਨ। ਇਸ ਸਮੇਂ ਸੂਬੇ ਵਿੱਚ 36,941 ਐਕਟਿਵ ਕੇਸ ਹਨ। ਪਟਿਆਲਾ 'ਚ 7, ਅੰਮ੍ਰਿਤਸਰ, ਗੁਰਦਾਸਪੁਰ, ਹੁਸ਼ਿਆਰਪੁਰ ਤੇ ਲੁਧਿਆਣਾ 5-5, ਜਲੰਧਰ 4, ਬਠਿੰਡਾ, ਮੁਕਤਸਰ 3-3, ਫਰੀਦਕੋਟ, ਸੰਗਰੂਰ 2-2, ਬਰਨਾਲਾ, ਫਿਰੋਜ਼ਪੁਰ, ਮੋਗਾ ਤੇ ਮੁਹਾਲੀ 'ਚ ਇਕ-ਇਕ ਜਣੇ ਦੀ ਕਰੋਨਾ ਕਰਕੇ ਮੌਤ ਹੋ ਗਈ ਹੈ।

ਚੰਡੀਗੜ੍ਹ 'ਚ ਪਾਬੰਦੀਆਂ ਦਾ ਘੇਰਾ ਘਟਿਆ, ਦਿੱਲੀ 'ਚ ਔਡ ਈਵਨ ਸਿਸਟਮ ਖ਼ਤਮ

ਚੰਡੀਗੜ੍ਹ/ਨਵੀਂ ਦਿੱਲੀ(ਟਨਸ/ਪੱਤਰ ਪ੍ਰੇਰਕ): ਚੰਡੀਗੜ੍ਹ ਵਿੱਚ ਕਰੋਨਾਵਾਇਰਸ ਦੇ ਕੇਸ ਘਟਣ ਕਾਰਨ ਯੂਟੀ ਪ੍ਰਸ਼ਾਸਨ ਨੇ ਕਰੋਨਾ ਪਾਬੰਦੀਆਂ ਦਾ ਘੇਰਾ ਘਟਾ ਦਿੱਤਾ ਹੈ। ਯੂਟੀ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਦੀ ਅਗਵਾਈ ਹੇਠ ਹੋਈ ਸਮੀਖਿਆ ਮੀਟਿੰਗ ਮਗਰੋਂ ਸੁਖਨਾ ਝੀਲ, ਜਿਮ ਅਤੇ ਸਿਹਤ ਕੇਂਦਰਾਂ ਨੂੰ ਮੁੜ ਖੋਲ੍ਹਣ ਦਾ ਫ਼ੈਸਲਾ ਕੀਤਾ ਗਿਆ। ਉਧਰ ਕੌਮੀ ਰਾਜਧਾਨੀ ਵਿੱਚ ਹਫ਼ਤਾਵਾਰੀ ਕਰਫਿਊ ਤੇ ਔਡ-ਈਵਨ ਸਿਸਟਮ ਹੁਣ ਲਾਗੂ ਨਹੀਂ ਹੋਵੇਗਾ। ਇਹ ਫ਼ੈਸਲਾ ਅੱਜ ਡੀਡੀਐੱਮਏ ਦੀ ਮੀਟਿੰਗ ਵਿੱਚ ਲਿਆ ਗਿਆ ਹੈ।



Most Read

2024-09-23 14:22:33