Breaking News >> News >> The Tribune


ਪੰਜਾਬ ’ਚ ਕਰੋਨਾ ਦੇ 2803 ਨਵੇਂ ਕੇਸ, 22 ਮੌਤਾਂ


Link [2022-01-31 01:55:53]



ਟ੍ਰਿਬਿਊਨ ਨਿਊਜ਼ ਸਰਵਿਸ

ਚੰਡੀਗੜ੍ਹ, 30 ਜਨਵਰੀ

ਪੰਜਾਬ ਵਿੱਚ ਕਰੋਨਾਵਾਇਰਸ ਨਾਲ 24 ਘੰਟਿਆਂ 'ਚ 22 ਜਣਿਆਂ ਦੀ ਮੌਤ ਹੋ ਗਈ ਹੈ। ਸਿਹਤ ਵਿਭਾਗ ਅਨੁਸਾਰ ਅੱਜ ਸੂਬੇ 'ਚ 2803 ਨਵੇਂ ਕੇਸ ਸਾਹਮਣੇ ਆਏ ਹਨ ਜਦੋਂਕਿ 5433 ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਕਰ ਦਿੱਤੀ ਗਈ ਹੈ। ਇਸ ਸਮੇਂ ਸੂਬੇ ਵਿੱਚ 26791 ਐਕਟਿਵ ਕੇਸ ਹਨ। ਸਿਹਤ ਵਿਭਾਗ ਅਨੁਸਾਰ ਅੱਜ ਅੰਮ੍ਰਿਤਸਰ, ਹੁਸ਼ਿਆਰਪੁਰ, ਲੁਧਿਆਣਾ ਤੇ ਸੰਗਰੂਰ 'ਚ 3-3, ਗੁਰਦਾਸਪੁਰ, ਜਲੰਧਰ, ਮੋਗਾ 'ਚ 2-2, ਬਠਿੰਡਾ, ਫਾਜ਼ਿਲਕਾ, ਪਟਿਆਲਾ ਤੇ ਮੁਹਾਲੀ 'ਚ ਇਕ-ਇਕ ਜਣੇ ਦੀ ਕਰੋਨਾ ਕਰਕੇ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਅੱਜ ਮੁਹਾਲੀ 'ਚ 412, ਲੁਧਿਆਣਾ 'ਚ 404, ਜਲੰਧਰ 'ਚ 351, ਅੰਮ੍ਰਿਤਸਰ 'ਚ 224, ਹੁਸ਼ਿਆਰਪੁਰ 'ਚ 195, ਬਠਿੰਡਾ 'ਚ 164, ਫਾਜ਼ਿਲਕਾ 'ਚ 157, ਰੋਪੜ 'ਚ 117, ਮੁਕਤਸਰ 'ਚ 114, ਪਠਾਨਕੋਟ 'ਚ 85, ਗੁਰਦਾਸਪੁਰ 'ਚ 80, ਪਟਿਆਲਾ 'ਚ 75, ਮੋਗਾ 'ਚ 73, ਫਰੀਦਕੋਟ 'ਚ 70, ਕਪੂਰਥਲਾ 'ਚ 66, ਤਰਨਤਾਰਨ 'ਚ 56, ਫਤਿਹਗੜ੍ਹ ਸਾਹਿਬ 'ਚ 41, ਬਰਨਾਲਾ 'ਚ 38, ਫਿਰੋਜ਼ਪੁਰ 'ਚ 35, ਸੰਗਰੂਰ 'ਚ 22, ਮਾਨਸਾ 'ਚ 13 ਤੇ ਨਵਾਂ ਸ਼ਹਿਰ 'ਚ 11 ਜਣੇ ਕਰੋਨਾ ਪਾਜ਼ੇਟਿਵ ਪਾਏ ਗਏ ਹਨ।



Most Read

2024-09-23 12:29:01