Breaking News >> News >> The Tribune


ਹਿਮਾਚਲ ਤੇ ਗੁਜਰਾਤ ਚੋਣਾਂ ਤੱਕ ਪੈਟਰੋਲ 275 ਰੁਪਏ ਹੋਵੇਗਾ: ਅਖਿਲੇਸ਼


Link [2022-04-03 07:53:37]



ਲਖਨਊ: ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਹੋ ਰਹੇ ਵਾਧੇ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਨਿਸ਼ਾਨੇ 'ਤੇ ਲੈਂਦਿਆਂ ਕਿਹਾ ਕਿ ਅਗਲੀਆਂ ਚੋਣਾਂ ਹੋਣ ਤੱਕ ਪੈਟਰੋਲ ਦੀ ਕੀਮਤ 275 ਰੁਪਏ ਪ੍ਰਤੀ ਲਿਟਰ ਹੋ ਜਾਵੇਗੀ। ਅਖਿਲੇਸ਼ ਨੇ ਇੱਕ ਟਵੀਟ 'ਚ ਇਸ ਦਾ ਹਿਸਾਬ ਸਮਝਾਉਂਦਿਆਂ ਕਿਹਾ, 'ਜਨਤਾ ਕਹਿ ਰਹੀ ਹੈ ਕਿ 80 ਪੈਸੇ ਪ੍ਰਤੀ ਦਿਨ ਜਾਂ ਤਕਰੀਬਨ 24 ਰੁਪਏ ਮਹੀਨੇ ਦੇ ਹਿਸਾਬ ਨਾਲ ਪੈਟਰੋਲ ਦੀਆਂ ਕੀਮਤਾਂ ਇਸੇ ਤਰ੍ਹਾਂ ਵਧਦੀਆਂ ਰਹੀਆਂ ਤਾਂ ਜੋ ਅਗਲੀਆਂ ਚੋਣਾਂ ਨਵੰਬਰ-ਦਸੰਬਰ 'ਚ ਹੋਣਗੀਆਂ, ਇਸ ਵਿਚਾਲੇ ਸੱਤ ਮਹੀਨੇ ਅੰਦਰ ਕੀਮਤਾਂ ਤਕਰੀਬਨ 175 ਰੁਪਏ ਵੱਧ ਜਾਣਗੀਆਂ। ਮਤਲਬ ਕਿ ਅੱਜ ਦੇ 100 ਰੁਪਏ ਤੋਂ ਵੱਧ ਕੇ ਪੈਟਰੋਲ 275 ਰੁਪਏ ਪ੍ਰਤੀ ਲਿਟਰ ਹੋ ਜਾਵੇਗਾ। ਇਹ ਹੈ ਭਾਜਪਾਈ ਮਹਿੰਗਾਈ ਦਾ ਗਣਿਤ।' -ਪੀਟੀਆਈ



Most Read

2024-09-21 12:37:44