Breaking News >> News >> The Tribune


ਗੌਰੀ ਲੰਕੇਸ਼ ਕਤਲ ਕੇਸ ਦੀ ਸੁਣਵਾਈ 27 ਮਈ ਤੋਂ ਹੋਵੇਗੀ ਸ਼ੁਰੂ


Link [2022-04-07 06:15:13]



ਬੰਗਲੁਰੂ, 6 ਅਪਰੈਲ

ਪੱਤਰਕਾਰ-ਕਾਰਕੁਨ ਗੌਰੀ ਲੰਕੇਸ਼ ਕਤਲ ਕੇਸ ਦੀ ਸੁਣਵਾਈ 27 ਮਈ ਤੋਂ ਸ਼ੁਰੂ ਹੋਵੇਗੀ। ਇਹ ਜਾਣਕਾਰੀ ਇਸਤਗਾਸਾ ਧਿਰ ਦੇ ਵਕੀਲ ਨੇ ਦਿੱਤੀ। ਚਾਰ ਸਾਲ ਤੋਂ ਵੱਧ ਸਮਾਂ ਪਹਿਲਾਂ ਗੌਰੀ ਲੰਕੇਸ਼ ਦਾ ਉਸ ਦੇ ਘਰ ਦੇ ਬਾਹਰ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਸੀਨੀਅਰ ਵਕੀਲ ਐੱਸ. ਬਾਲਨ ਨੇ ਦੱਸਿਆ, ''ਕੇਸ ਦੀ ਸੁਣਵਾਈ ਹਾਲੇ ਤੱਕ ਸ਼ੁਰੂ ਨਹੀਂ ਹੋਈ ਸੀ। ਇਹ ਹੁਣ 27 ਮਈ ਤੋਂ ਸ਼ੁਰੂ ਹੋਵੇਗੀ। ਉਨ੍ਹਾਂ ਮੁਤਾਬਕ ਸ਼ੁਰੂ ਵਿੱਚ ਮੁਲਜ਼ਮਾਂ ਨੇ 60 ਵਕੀਲ ਕੇਸ ਵਿੱਚ ਲਾੲੇ ਸਨ ਅਤੇ ਉਨ੍ਹਾਂ ਦੀਆਂ ਪਟੀਸ਼ਨਾਂ ਕਾਰਨ ਸੁਣਵਾਈ ਸ਼ੁਰੂ ਹੋਣ ਵਿੱਚ ਦੇਰੀ ਹੋਈ। ਬਾਲਨ ਨੇ ਦੱਸਿਆ ਕਿ ਕਥਿਤ ਸਰਗਨੇ ਅਮੋਲ ਕਾਲੇ, ਸ਼ੂਟਰ ਵਾਘਮੋਰੇ ਅਤੇ ਮੋਟਰਸਾਈਕਲ ਚਾਲਕ ਗਣੇਸ਼ ਮਿਸਕਿਨ ਸਣੇ 17 ਮੁਲਜ਼ਮ ਸੁਣਵਾਈ ਦਾ ਸਾਹਮਣਾ ਕਰਨਗੇ, ਜਦਕਿ ਇੱਕ ਮੁਲਜ਼ਮ ਫਰਾਰ ਹੈ। ਦੂਜੇ ਪਾਸੇ ਗੌਰੀ ਲੰਕੇਸ਼ ਦੀ ਭੈਣ ਕਵਿਤਾ ਨੇ ਸੁਣਵਾਈ ਸ਼ੁਰੂ ਹੋਣ 'ਤੇ ਖੁਸ਼ੀ ਜ਼ਾਹਿਰ ਕੀਤੀ ਹੈ। ਉਸ ਨੇ ਕਿਹਾ, ''ਹੁਣ ਤੱਕ ਸਿਰਫ ਜ਼ਮਾਨਤ ਅਰਜ਼ੀਆਂ 'ਤੇ ਹੀ ਸੁਣਵਾਈ ਹੋ ਰਹੀ ਸੀ। ਹੁਣ ਅਸੀਂ ਖੁਸ਼ ਹਾਂ ਕਿ ਕੇਸ 'ਤੇ ਸੁਣਵਾਈ ਸ਼ੁਰੂ ਹੋ ਰਹੀ ਹੈ।'' ਦੱਸਣਯੋਗ ਹੈ ਕਿ ਖੱਬੇ ਪੱਖੀ ਪੱਤਰਕਾਰ ਗੌਰੀ ਲੰਕੇਸ਼ ਦੀ ਅਧਿਆਪਕ ਦਿਵਸ ਮੌਕੇ 5 ਸਤੰਬਰ 2017 ਨੂੰ ਉਸ ਦੇ ਘਰ ਦੇ ਬਾਹਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਹਮਲਾਵਰ ਕਥਿਤ ਤੌਰ 'ਤੇ 'ਸਨਾਤਨ ਸੰਸਥਾ' ਦੀ 86 ਪੰਨਿਆਂ ਦੀ ਕਿਤਾਬ 'ਕਸ਼ੱਤਰ ਧਰਮ ਸਾਧਨਾ' ਤੋਂ ਪ੍ਰੇਰਿਤ ਸਨ। -ਪੀਟੀਆਈ



Most Read

2024-09-21 08:34:28