World >> The Tribune


ਰੋਮ ਦੇ ਕਾਲੀ ਮਾਤਾ ਮੰਦਰ ਵਿੱਚ ਹੋਲੀ 27 ਨੂੰ


Link [2022-03-26 02:20:30]



ਰੋਮ (ਵਿੱਕੀ ਬਟਾਲਾ): ਰੰਗਾਂ ਤੇ ਪਿਆਰ ਦੇ ਸੁਮੇਲ ਹੋਲੀ ਨੂੰ ਸਮਰਪਿਤ ਵਿਸ਼ੇਸ਼ ਹੋਲੀ ਤਿਉਹਾਰ ਸਮਾਰੋਹ 27 ਮਾਰਚ ਨੂੰ ਇਟਲੀ ਦੀ ਰਾਜਧਾਨੀ ਰੋਮ ਦੇ ਪ੍ਰਸਿੱਧ ਕਾਲੀ ਮਾਤਾ ਰਾਣੀ ਮੰਦਰ ਵਿੱਚ ਕੀਤਾ ਜਾਵੇਗਾ। ਇਸ ਵਿੱਚ ਇਲਾਕੇ ਦੇ ਭਾਰਤੀ ਭਾਈਚਾਰੇ ਤੋਂ ਇਲਾਵਾ ਹੋਰ ਭਾਈਚਾਰੇ ਦੇ ਲੋਕ ਵੀ ਸ਼ਮੂਲੀਅਤ ਕਰਨਗੇ। ਸਮਾਰੋਹ ਵਿੱਚ ਸੰਗਤ ਲਈ ਕਈ ਭਾਰਤੀ ਪਕਵਾਨ ਤਿਆਰ ਕੀਤੇ ਜਾ ਰਹੇ ਹਨ। ਕਾਲੀ ਮਾਤਾ ਰਾਣੀ ਮੰਦਰ ਰੋਮ ਦੇ ਪ੍ਰਬੰਧਕਾਂ ਨੇ ਸੰਗਤ ਨੂੰ ਅਪੀਲ ਕੀਤੀ ਕਿ ਉਹ ਆਪਣੇ ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਕੁਝ ਪਲ ਜ਼ਰੂਰ ਕੱਢਣ ਅਤੇ ਇਸ ਸਮਾਰੋਹ ਵਿੱਚ ਸ਼ਿਰਕਤ ਕਰਨ।



Most Read

2024-09-20 21:52:08