Breaking News >> News >> The Tribune


ਭਾਰਤ 27 ਤੋਂ ਸ਼ੁਰੂ ਕਰੇਗਾ ਨਿਯਮਤ ਕੌਮਾਂਤਰੀ ਉਡਾਣਾਂ


Link [2022-03-09 07:34:37]



ਨਵੀਂ ਦਿੱਲੀ, 8 ਮਾਰਚ

ਕੇਂਦਰ ਸਰਕਾਰ ਨੇ 27 ਮਾਰਚ ਤੋਂ ਸੂਚੀਬੱਧ ਨਿਯਮਤ ਕੌਮਾਂਤਰੀ ਉਡਾਣਾਂ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ। ਕਰੋਨਾਵਾਇਰਸ ਕਾਰਨ ਦੋ ਸਾਲ ਪਹਿਲਾਂ ਸੂਚੀਬੱਧ (ਸ਼ਡਿਊਲਡ) ਉਡਾਣਾਂ ਉਤੇ ਪਾਬੰਦੀ ਲਾ ਦਿੱਤੀ ਗਈ ਸੀ। ਇਹ ਉਡਾਣਾਂ 23 ਮਾਰਚ, 2020 ਤੋਂ ਬੰਦ ਸਨ। ਹਾਲਾਂਕਿ ਵਿਸ਼ੇਸ਼ ਕੌਮਾਂਤਰੀ ਉਡਾਣਾਂ ਭਾਰਤ ਤੇ 37 ਮੁਲਕਾਂ ਵਿਚਾਲੇ ਜੁਲਾਈ 2020 ਤੋਂ 'ਬਬਲ ਪ੍ਰਬੰਧ' ਤਹਿਤ ਚੱਲ ਰਹੀਆਂ ਸਨ। ਹਵਾਬਾਜ਼ੀ ਮੰਤਰੀ ਜਯੋਤਿਰਦਿੱਤਿਆ ਸਿੰਧੀਆ ਨੇ ਕਿਹਾ ਕਿ ਹਿੱਤਧਾਰਕਾਂ ਨਾਲ ਵਿਚਾਰ-ਚਰਚਾ ਮਗਰੋਂ ਕੌਮਾਂਤਰੀ ਉਡਾਣਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕੋਵਿਡ ਕੇਸਾਂ ਵਿਚ ਲਗਾਤਾਰ ਕਮੀ ਆਉਣ ਦਾ ਹਵਾਲਾ ਵੀ ਦਿੱਤਾ। 'ਏਅਰ ਬਬਲ ਪ੍ਰਬੰਧ' ਤਹਿਤ ਦੋ ਮੁਲਕਾਂ ਵਿਚਾਲੇ ਕੁਝ ਪਾਬੰਦੀਆਂ ਨਾਲ ਸੀਮਤ ਕੌਮਾਂਤਰੀ ਉਡਾਣਾਂ ਹੀ ਚੱਲ ਰਹੀਆਂ ਸਨ। ਸਰਕਾਰ ਮੁਤਾਬਕ 27 ਮਾਰਚ ਤੋਂ ਸ਼ੁਰੂ ਹੋਣ ਵਾਲੀਆਂ ਉਡਾਣਾਂ ਉਤੇ ਸਿਹਤ ਮੰਤਰਾਲੇ ਵੱਲੋਂ ਜਾਰੀ ਹਦਾਇਤਾਂ ਲਾਗੂ ਰਹਿਣਗੀਆਂ। ਹਵਾਬਾਜ਼ੀ ਮੰਤਰਾਲੇ ਨੇ ਕਿਹਾ ਕਿ ਪੂਰੇ ਸੰਸਾਰ ਵਿਚ ਟੀਕਾਕਰਨ ਵੀ ਕਾਫ਼ੀ ਵੱਡੇ ਪੱਧਰ ਉਤੇ ਹੋ ਚੁੱਕਾ ਹੈ। ਇਸ ਲਈ ਹੁਣ ਸੀਮਤ ਦੀ ਬਜਾਏ ਨਿਯਮਿਤ ਸੂਚੀਬੱਧ ਵਪਾਰਕ ਕੌਮਾਂਤਰੀ ਉਡਾਣਾਂ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਗਿਆ ਹੈ। 2022 ਲਈ ਗਰਮੀਆਂ ਦਾ ਉਡਾਣਾਂ ਦਾ ਸ਼ਡਿਊਲ ਵੀ 27 ਤੋਂ ਜਾਰੀ ਹੋ ਜਾਵੇਗਾ। ਇੰਡੀਗੋ ਦੇ ਅਧਿਕਾਰੀ ਨੇ ਕਿਹਾ ਕਿ ਉਹ ਜਲਦੀ ਹੀ ਕੌਮਾਂਤਰੀ ਉਡਾਣਾਂ ਦੀ ਸੂਚੀ ਜਾਰੀ ਕਰ ਦੇਣਗੇ। -ਪੀਟੀਆਈ



Most Read

2024-09-22 12:26:14