Breaking News >> News >> The Tribune


ਪੀਐੱਮ ਯੋਜਨਾ: ਮਹਾਰਾਸ਼ਟਰ ਦੇ ਰਾਏਗੜ੍ਹ ’ਚ 26 ਹਜ਼ਾਰ ਤੋਂ ਵੱਧ ਕਿਸਾਨ ਅਯੋਗ ਨਿਕਲੇ


Link [2022-04-23 06:15:52]



ਅਲੀਬਾਗ਼, 22 ਅਪਰੈਲ

ਪ੍ਰਧਾਨ ਮੰਤਰੀ ਕਿਸਾਨ ਸੰਮਾਨ ਨਿਧੀ ਯੋਜਨਾ ਤਹਿਤ ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ ਵਿੱਚ 26000 ਤੋਂ ਵੱਧ ਕਿਸਾਨ ਅਯੋਗ ਪਾਏ ਗਏ ਹਨ। ਸੀਨੀਅਰ ਅਧਿਕਾਰੀ ਨੇ ਕਿਹਾ ਕਿ ਕੇਂਦਰੀ ਸਰਕਾਰੀ ਸਕੀਮ ਤਹਿਤ ਇਨ੍ਹਾਂ ਕਿਸਾਨਾਂ ਦੇ ਖਾਤਿਆਂ ਵਿੱਚ 11 ਕਰੋੜ ਰੁਪਏ ਤਬਦੀਲ ਕੀਤੇ ਜਾ ਚੁੱਕੇ ਹਨ, ਜੋ ਹੁਣ ਇਨ੍ਹਾਂ ਤੋਂ ਵਸੂਲ ਕੀਤੇ ਜਾਣੇ ਹਨ। ਪੀਐੱਮ-ਕਿਸਾਨ ਕੇੇਂਦਰ ਸਰਕਾਰ ਦੀ ਸਕੀਮ ਹੈ, ਜਿਸ ਤਹਿਤ ਛੋਟੇ ਤੇ ਸੀਮਾਂਤ ਕਿਸਾਨਾਂ ਜਿਨ੍ਹਾਂ ਕੋਲ ਦੋ ਹੈਕਟੇਅਰ ਤੱਕ ਜ਼ਮੀਨ ਹੈ, ਦੇ ਬੈਂਕ ਖਾਤਿਆਂ ਵਿੱਚ ਸਾਲਾਨਾ ਤਿੰਨ ਬਰਾਬਰ ਕਿਸ਼ਤਾਂ ਵਿੱਚ 6000 ਰੁਪਏ ਤਬਦੀਲ ਕੀਤੇ ਜਾਂਦੇ ਹਨ। ਕੇਂਦਰੀ ਸਕੀਮ ਦੀ ਸ਼ੁਰੂਆਤ 24 ਫਰਵਰੀ 2019 ਨੂੰ ਕੀਤੀ ਗਈ ਸੀ। ਰਾਏਗੜ੍ਹ ਦੇ ਤਹਿਸੀਲਦਾਰ ਸਚਿਨ ਸ਼ੇਜਲ ਨੇ ਕਿਹਾ, ''ਕੁੱਲ ਮਿਲਾ ਕੇ 26,618 ਕਿਸਾਨ ਅਯੋਗ ਪਾਏ ਗਏ ਹਨ ਤੇ ਉਨ੍ਹਾਂ ਤੋਂ 11 ਕਰੋੜ ਰੁਪਏ ਦੀ ਰਕਮ ਵਸੂਲੀ ਜਾਣੀ ਹੈ। ਜਾਂਚ ਦੌਰਾਨ ਪਤਾ ਲੱਗਾ ਹੈ ਕਿ 4509 ਕਿਸਾਨ ਆਮਦਨ ਕਰ ਭਰਦੇ ਹਨ ਤੇ 3.81 ਕਰੋੜ ਰੁਪਏ 'ਚੋਂ 2.20 ਕਰੋੜ ਰੁਪਏ ਵਸੂਲੇ ਜਾ ਚੁੱਕੇ ਹਨ। 22,109 ਕਿਸਾਨਾਂ ਤੋਂ 7.65 ਕਰੋੜ ਰੁਪਏ ਅਜੇ ਵਸੂਲਣੇ ਹਨ, ਜਿਨ੍ਹਾਂ ਵਿੱਚੋਂ ਸਿਰਫ਼ 34.54 ਲੱਖ ਰੁਪੲੇ ਹੀ ਵਸੂਲੇ ਗਏ ਹਨ।'' -ਪੀਟੀਆਈ



Most Read

2024-09-20 18:21:17