Breaking News >> News >> The Tribune


ਵਿਸ਼ਵ ਪ੍ਰਸਿੱਧ ਗੋਆ ਕਾਰਨੀਵਾਲ 26 ਫਰਵਰੀ ਤੋਂ ਹੋਵੇਗਾ ਸ਼ੁਰੂ


Link [2022-02-19 04:14:15]



ਪਣਜੀ, 18 ਫਰਵਰੀ

ਵਿਸ਼ਵ ਪ੍ਰਸਿੱਧ ਗੋਆ ਕਾਰਨੀਵਾਲ 26 ਫਰਵਰੀ ਤੋਂ ਸ਼ੁਰੂ ਹੋਵੇਗਾ ਤੇ ਗੋਆ ਦੇ ਕਈ ਖੇਤਰਾਂ ਵਿੱਚ ਰਵਾਇਤੀ ਪਰੇਡ ਵੀ ਕਰਵਾਈ ਜਾਵੇਗੀ। ਪਣਜੀ ਦੇ ਨਿਗਮ ਅਧਿਕਾਰੀ ਅੇਗਨੈਲੋ ਫਰਨਾਂਡਿਸ ਨੇ ਦੱਸਿਆ ਕਿ ਪਹਿਲੀ 'ਫਲੋਟ ਪਰੇਡ' 26 ਫਰਵਰੀ ਨੂੰ ਪਣਜੀ ਵਿੱਚ ਹੋਵੇਗੀ ਤੇ ਉਸ ਤੋਂ ਬਾਅਦ ਅਗਲੇ ਦਿਨ ਮਡਗਾਂਵ ਵਿੱਚ ਹੋਵੇਗੀ। ਸੈਰ-ਸਪਾਟਾ ਵਿਭਾਗ ਨੇ 'ਕਿੰਗ ਮੋਮੋ' ਬਣਨ ਦੀ ਇੱਛਾ ਰੱਖਣ ਵਾਲਿਆਂ ਤੋਂ ਅਰਜ਼ੀਆਂ ਮੰਗੀਆਂ ਹਨ। 'ਕਿੰਗ ਮੋਮੋ' ਰਵਾਇਤੀ ਫਲੋਟ ਪਰੇਡ ਸ਼ੁਰੂ ਕਰਵਾਉਂਦੇ ਹਨ। -ਪੀਟੀਆਈ



Most Read

2024-09-22 18:37:08