World >> The Tribune


ਭਾਰਤ ਵਿੱਚ ਪਿਛਲੇ ਸਾਲ ਸਿੱਧਾ ਵਿਦੇਸ਼ੀ ਨਿਵੇਸ਼ 26 ਫੀਸਦ ਘਟਿਆ


Link [2022-01-22 20:02:34]



ਸੰਯੁਕਤ ਰਾਸ਼ਟਰ: ਸੰਯੁਕਤ ਰਾਸ਼ਟਰ ਦੀ ਕਾਰੋਬਾਰ ਬਾਰੇ ਸੰਸਥਾ ਨੇ ਆਪਣੀ ਇਕ ਰਿਪੋਰਟ ਵਿੱਚ ਦਾਅਵਾ ਕੀਤਾ ਹੈ ਕਿ 2021 ਵਿੱਚ ਭਾਰਤ 'ਚ ਸਿੱਧਾ ਵਿਦੇਸ਼ੀ ਨਿਵੇਸ਼ (ਐੱਫਡੀਆਈ) 26 ਫੀਸਦ ਘੱਟ ਰਿਹਾ ਹੈ ਕਿਉਂਕਿ 2020 ਵਿੱਚ ਜਿਹੜੇ ਵੱਡੇ ਰਲੇਵੇਂ ਤੇ ਅਧਿਗ੍ਰਹਿਣ (ਐੱਮ ਐਂਡ ਏ) ਕਰਾਰ ਹੋਏ ਸਨ, ਉਹ 2021 ਵਿੱਚ ਨਹੀਂ ਹੋਏ। ਸੰਯੁਕਤ ਰਾਸ਼ਟਰ ਵਪਾਰ ਤੇ ਵਿਕਾਸ ਕਾਨਫਰੰਸ (ਯੂਐੱਨਸੀਟੀਏਡੀ) ਦੇ ਨਿਵੇਸ਼ ਰੁਝਾਨ ਨਿਗਰਾਨ ਨੇ ਬੁੱਧਵਾਰ ਨੂੰ ਕਿਹਾ ਕਿ 2021 ਵਿੱਚ ਆਲਮੀ ਸਿੱਧਾ ਵਿਦੇਸ਼ੀ ਨਿਵੇਸ਼ 77 ਫੀਸਦ ਵੱਧ ਕੇ ਕੋਵਿਡ-19 ਤੋਂ ਪਹਿਲਾਂ ਦੇ ਪੱਧਰ ਤੋਂ ਵੀ ਵੱਧ ਅਨੁਮਾਨਿਤ 1650 ਅਰਬ ਡਾਲਰ ਤੱਕ ਪਹੁੰਚ ਗਿਆ ਹੈ, ਜੋ 2020 ਵਿੱਚ 929 ਅਰਬ ਡਾਲਰ ਸੀ। ਯੂਐੱਨਸੀਟੀਏਡੀ ਦੇ ਸਕੱਤਰ ਜਨਰਲ ਰੈਬੇਕਾ ਗ੍ਰਿਨਸਪਨ ਨੇ ਕਿਹਾ, ''ਵਿਕਾਸਸ਼ੀਲ ਮੁਲਕਾਂ ਵਿੱਚ ਨਿਵੇਸ਼ ਦਾ ਵਹਾਅ ਉਤਸ਼ਾਹੀ ਹੈ, ਪਰ ਘੱਟ ਵਿਕਸਤ ਮੁਲਕਾਂ ਵਿੱਚ ਉਦਯੋਗਾਂ ਵਿੱਚ ਨਵੇਂ ਨਿਵੇਸ਼ 'ਚ ਠਹਿਰਾਅ ਫ਼ਿਕਰਮੰਦੀ ਦਾ ਮੁੱਖ ਵਿਸ਼ਾ ਹੈ।'' ਰਿਪੋਰਟ ਵਿੱਚ ਕਿਹਾ ਗਿਆ ਕਿ ਵਿਕਸਤ ਅਰਥਚਾਰਿਆਂ ਵਿੱਚ ਐੱਫਡੀਆਈ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਉਛਾਲ ਆਇਆ ਹੈ ਅਤੇ ਇਥੇ ਐੱਫਡੀਆਈ 2021 ਵਿੱਚ ਅਨੁਮਾਨਤ 777 ਅਰਬ ਡਾਲਰ ਨੂੰ ਪੁੱਜ ਗਿਆ, ਜੋ 2020 ਦੇ ਮੁਕਾਬਲੇ ਤਿੰਨ ਗੁਣਾ ਹੈ। ਵਿਕਾਸਸ਼ੀਲ ਅਰਥਚਾਰਿਆਂ ਵਿੱਚ ਐੱਫਡੀਆਈ ਵਹਾਅ 30 ਫੀਸਦ ਵਾਧੇ ਨਾਲ ਕਰੀਬ 870 ਅਰਬ ਡਾਲਰ ਹੋ ਗਿਆ ਜਦੋਂਕਿ ਦੱਖਣੀ ਏਸ਼ੀਆ ਵਿੱਚ ਇਹ 24 ਫੀਸਦ ਡਿੱਗ ਕੇ 2021 ਵਿੱਚ 54 ਅਰਬ ਡਾਲਰ ਰਿਹਾ। ਅਮਰੀਕਾ ਵਿੱਚ ਐੱਫਡੀਆਈ 114 ਫੀਸਦ ਵਾਧੇ ਨਾਲ 323 ਅਰਬ ਡਾਲਰ ਨੂੰ ਪੁੱਜ ਗਿਆ। ਰਿਪੋਰਟ ਵਿੱਚ ਕਿਹਾ ਗਿਆ, ''ਭਾਰਤ ਵਿੱਚ ਐੱਫਡੀਆਈ ਵਹਾਅ 26 ਫੀਸਦ ਘੱਟ ਰਿਹਾ ਕਿਉਂਕਿ 2020 ਵਿੱਚ ਜਿਹੜੇ ਐੱਮ ਐਂਡ ਏ ਕਰਾਰ ਹੋੲੇ, ਉਹ 2021 ਵਿੱਚ ਨਹੀਂ ਹੋਏ।'' ਰਿਪੋਰਟ ਵਿੱਚ ਕਿਹਾ ਗਿਆ ਕਿ ਕੋਵਿਡ-19 ਦੀ ਦੂਜੀ ਲਹਿਰ ਦਾ ਭਾਰਤ ਦੀ ਆਰਥਿਕ ਸਰਗਰਮੀਆਂ 'ਤੇ ਬਹੁਤ ਅਸਰ ਰਿਹਾ ਤੇ ਅਪਰੈਲ 2021 ਵਿੱਚ ਦੂਜੀ ਲਹਿਰ ਕਰਕੇ ਭਾਰਤ ਵਿੱਚ ਗ੍ਰੀਨਫੀਲਡ ਪ੍ਰਾਜੈਕਟ 19 ਫੀਸਦ ਸੁੰਘੜਨ ਦੇ ਨਾਲ ਐੱਫਡੀਆਈ ਵਹਾਅ 24 ਅਰਬ ਡਾਲਰ ਹੋ ਗਿਆ। -ਪੀਟੀਆਈ



Most Read

2024-09-21 20:03:43