Breaking News >> News >> The Tribune


ਕਰੋਨਾ: ਦੇਸ਼ ਵਿੱਚ 25,920 ਮਾਮਲੇ ਆੲੇ, 492 ਮੌਤਾਂ


Link [2022-02-19 04:14:15]



ਨਵੀਂ ਦਿੱਲੀ, 18 ਫਰਵਰੀ

ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕਰੋਨਾਵਾਇਰਸ ਦੇ 25,920 ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਇਸ ਲਾਗ ਤੋਂ ਪੀੜਤਾਂ ਦੀ ਕੁੱਲ ਗਿਣਤੀ 4,27,80,235 ਹੋ ਗਈ ਹੈ। ਇਸ ਸਮੇਂ 2,92,092 ਕੇਸ ਸਰਗਰਮ ਹਨ। ਇਸ ਮਹਾਮਾਰੀ ਨੇ ਬੀਤੇ ਇੱਕ ਦਿਨ ਵਿੱਚ 492 ਲੋਕਾਂ ਦੀ ਜਾਨ ਲੈ ਲਈ ਹੈ ਅਤੇ ਕਰੋਨਾ ਮ੍ਰਿਤਕਾਂ ਦਾ ਕੁੱਲ ਅੰਕੜਾ 5,10,905 ਹੋ ਗਿਆ ਹੈ। ਇਹ ਜਾਣਕਾਰੀ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਦਿੱਤੀ ਗਈ ਹੈ। ਇਸ ਲਾਗ ਤੋਂ ਹੁਣ ਤੱਕ 4,19,77,238 ਲੋਕ ਉੱਭਰ ਚੁੱਕੇ ਹਨ। ਦੇਸ਼ ਵਿੱਚ ਸਿਹਤਯਾਬੀ ਦਰ 98.12 ਹੋ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ ਸਰਗਰਮ ਕੇਸਾਂ ਵਿੱਚ 40,826 ਦੀ ਕਮੀ ਆਈ ਹੈ। ਕਰੋਨਾ ਦੀ ਰੋਜ਼ਾਨਾ ਪਾਜ਼ੇਟਿਵਿਟੀ ਦਰ 2.07 ਫ਼ੀਸਦੀ ਅਤੇ ਹਫ਼ਤਾਵਾਰੀ ਪਾਜ਼ੇਟਿਵਿਟੀ ਦਰ 2.76 ਫ਼ੀਸਦੀ ਦਰਜ ਕੀਤੀ ਗਈ। ਦੇਸ਼ ਵਿੱਚ ਹੁਣ ਤੱਕ 174.64 ਕਰੋੜ ਕਰੋਨਾ ਰੋਕੂ ਖ਼ੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। -ਪੀਟੀਆਈ



Most Read

2024-09-22 18:24:19