Breaking News >> News >> The Tribune


ਕਰੋਨਾ: ਦੇਸ਼ ਵਿੱਚ 2503 ਮਾਮਲੇ ਆਏ, 27 ਮੌਤਾਂ


Link [2022-03-15 06:34:00]



ਨਵੀਂ ਦਿੱਲੀ, 14 ਮਾਰਚ

ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕਰੋਨਾਵਾਇਰਸ ਦੇ 2,503 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਇਸ ਮਹਾਮਾਰੀ ਤੋਂ ਪੀੜਤਾਂ ਦੀ ਕੁੱਲ ਗਿਣਤੀ 4,29,93,494 ਹੋ ਗਈ ਹੈ। ਇਹ 680 ਦਿਨਾਂ ਵਿੱਚ ਇੱਕ ਦਿਨ ਵਿੱਚ ਸਭ ਤੋਂ ਘੱਟ ਕੇਸ ਹਨ। ਇਸ ਤੋਂ ਪਹਿਲਾਂ 3 ਮਈ 2020 ਨੂੰ 2,487 ਕੇਸ ਦਰਜ ਕੀਤੇ ਗਏ ਸਨ। ਦੇਸ਼ ਵਿੱਚ ਇਸ ਸਮੇਂ 36,168 ਕੇਸ ਸਰਗਰਮ ਹਨ। ਇਸ ਮਹਾਮਾਰੀ ਨੇ ਬੀਤੇ ਦਿਨ ਵਿੱਚ 27 ਜਾਨਾਂ ਲੈ ਲਈਆਂ ਹਨ। ਕਰੋਨਾ ਮ੍ਰਿਤਕਾਂ ਦਾ ਕੁੱਲ ਅੰਕੜਾ 5,15,877 ਹੋ ਗਿਆ ਹੈ। ਇਹ ਜਾਣਕਾਰੀ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਅੱਜ ਸਵੇਰੇ ਅੱਠ ਵਜੇ ਤੱਕ ਅਪਡੇਟ ਕੀਤੇ ਅੰਕੜਿਆਂ 'ਤੇ ਆਧਾਰਿਤ ਹੈ। ਇਸ ਲਾਗ ਤੋਂ ਹੁਣ ਤੱਕ 4,24,41,449 ਲੋਕ ਉਭਰ ਚੁੱਕੇ ਹਨ। ਦੇਸ਼ ਵਿੱਚ ਸਿਹਤਯਾਬੀ ਦਰ ਸੁਧਰ ਕੇ 98.72 ਹੋ ਗਈ ਹੈ। ਕਰੋਨਾ ਦੀ ਰੋਜ਼ਾਨਾ ਪਾਜ਼ੇਟਿਵਿਟੀ ਅਤੇ ਹਫ਼ਤਾਵਾਰੀ ਪਾਜ਼ੇਟਿਵਿਟੀ ਦਰ 0.47 ਫ਼ੀਸਦੀ ਦਰਜ ਕੀਤੀ ਗਈ ਹੈ। ਟੀਕਾਕਰਨ ਮੁਹਿੰਮ ਤਹਿਤ ਦੇਸ਼ ਵਿੱਚ ਹੁਣ ਤੱਕ 180.19 ਕਰੋੜ ਕਰੋਨਾ ਰੋਕੂ ਵੈਸਕੀਨ ਦਿੱਤੀ ਜਾ ਚੁੱਕੀ ਹੈ। -ਪੀਟੀਆਈ



Most Read

2024-09-22 08:45:20