World >> The Tribune


ਪਾਕਿਸਤਾਨ ਦੇ 2400 ਵਿਦਿਆਰਥੀ ਯੂਕਰੇਨ ਤੋਂ ਪੋਲੈਂਡ ਪਹੁੰਚਾਏ


Link [2022-02-26 21:54:45]



ਇਸਲਾਮਾਬਾਦ, 26 ਫਰਵਰੀ

ਯੂਕਰੇਨ ਵਿੱਚ ਫਸੇ 2400 ਤੋਂ ਵਧ ਪਾਕਿਸਤਾਨੀ ਵਿਦਿਆਰਥੀਆਂ ਨੂੰ ਸ਼ਨੀਵਾਰ ਨੂੰ ਸੁਰੱਖਿਅਤ ਪੋਲੈਂਡ ਪਹੁੰਚਾ ਦਿੱਤਾ ਗਿਆ ਹੈ। ਇਹ ਜਾਣਕਾਰੀ ਯੂਕਰੇਨ ਵਿੱਚ ਪਾਕਿਸਤਾਨੀ ਰਾਜਦੂਤ ਨੋਇਲ ਖੋਖਰ ਨੇ ਦਿੱਤੀ ਹੈ। ਉਨ੍ਹਾਂ ਨੇ ਟਵਿਟਰ ਉੱਤੇ ਸੁਨੇਹਾ ਦਿੱਤਾ ਕਿ ਯੂਕਰੇਨ ਵਿੱਚ ਜੰਗੀ ਹਾਲਾਤ ਦੇ ਬਾਵਜੂਦ ਪਾਕਿਸਤਾਨ ਦੇ ਵੱਡੀ ਗਿਣਤੀ ਵਿਦਿਆਰਥੀਆਂ ਨੂੰ ਪੋਲੈਂਡ ਪਹੁੰਚਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਲਗਪਗ 3 ਹਜ਼ਾਰ ਪਾਕਿ ਵਿਦਿਆਰਥੀ ਯੂਕਰੇਨ ਵਿੱਚ ਸਨ ਤੇ ਬਾਕੀ ਰਹਿੰਦੇ ਵਿਦਿਆਰਥੀਆਂ ਨੂੰ ਵੀ ਜਲਦ ਇਸ ਦੇਸ਼ ਵਿੱਚੋਂ ਕੱਢ ਲਿਆ ਜਾਵੇਗਾ। -ਪੀਟੀਆਈ



Most Read

2024-09-21 05:55:13