Sport >> The Tribune


24 ਸਾਲ ਬਾਅਦ ਆਸਟਰੇਲੀਆ ਦੀ ਪਾਕਿਸਤਾਨ ਵਿੱਚ ਜਿੱਤ; ਪਾਕਿਸਤਾਨ ਨੂੰ ਆਖ਼ਰੀ ਟੈਸਟ ’ਚ ਹਰਾ ਕੇ ਸੀਰੀਜ਼ ਜਿੱਤੀ


Link [2022-03-26 02:20:28]



ਲਾਹੌਰ, 25 ਮਾਰਚ

ਆਸਟਰੇਲੀਆ ਨੇ ਪਾਕਿਸਤਾਨ ਨੂੰ ਅੱਜ ਤੀਜੇ ਤੇ ਆਖ਼ਰੀ ਕ੍ਰਿਕਟ ਟੈਸਟ ਮੈਚ ਵਿਚ 115 ਦੌੜਾਂ ਨਾਲ ਹਰਾਇਆ। ਇਸ ਤਰ੍ਹਾਂ ਆਸਟਰੇਲੀਆ ਨੇ ਇਹ ਸੀਰੀਜ਼ 1-0 ਨਾਲ ਜਿੱਤ ਲਈ। ਮੇਜ਼ਬਾਨ ਟੀਮ ਦੂਜੀ ਪਾਰੀ ਵਿਚ 235 ਦੌੜਾਂ ਬਣਾ ਕੇ ਆਊਟ ਹੋ ਗਈ। ਆਸਟਰੇਲੀਆ-ਪਾਕਿਸਤਾਨ ਵਿਚਾਲੇ 1998 ਤੋਂ ਬਾਅਦ ਖੇਡੀ ਜਾ ਰਹੀ ਹੈ ਇਹ ਪਹਿਲੀ ਟੈਸਟ ਸੀਰੀਜ਼ ਸੀ। ਆਸਟਰੇਲੀਆ ਨੇ ਪਾਕਿਸਤਾਨ ਵਿਚ 24 ਸਾਲ ਬਾਅਦ ਜਿੱਤ ਦਰਜ ਕੀਤੀ ਹੈ। ਆਸਟਰੇਲੀਆ ਨੇ ਆਪਣੀ ਦੂਜੀ ਪਾਰੀ ਤਿੰਨ ਵਿਕਟਾਂ 'ਤੇ 227 ਦੌੜਾਂ ਉਤੇ ਹੀ ਐਲਾਨ ਦਿੱਤੀ ਸੀ ਤੇ ਪਾਕਿਸਤਾਨ ਨੂੰ 351 ਦੌੜਾਂ ਦਾ ਟੀਚਾ ਦਿੱਤਾ ਸੀ। ਆਸਟੇਲੀਆ ਨੇ ਪਹਿਲੀ ਪਾਰੀ ਵਿਚ 391 ਦੌੜਾਂ ਬਣਾਈਆਂ ਸਨ ਜਦਕਿ ਪਾਕਿਸਤਾਨ 268 ਦੌੜਾਂ ਹੀ ਬਣਾ ਸਕਿਆ ਸੀ। ਇਸ ਤਰ੍ਹਾਂ ਆਸਟਰੇਲੀਆ ਨੂੰ 123 ਦੌੜਾਂ ਦੀ ਲੀਡ ਮਿਲ ਗਈ ਸੀ। -ਪੀਟੀਆਈ



Most Read

2024-09-20 07:30:31