Breaking News >> News >> The Tribune


‘ਗਲੀ ਬੁਆਏ’ ਧਰਮੇਸ਼ ਪਰਮਾਰ ਦਾ 24 ਸਾਲ ਦੀ ਉਮਰ ’ਚ ਦੇਹਾਂਤ


Link [2022-03-22 19:59:20]



ਮੁੰਬਈ, 22 ਮਾਰਚ

ਰੈਪਰ ਧਰਮੇਸ਼ ਪਰਮਾਰ, ਜੋ ਆਪਣੇ ਸਟੇਜੀ ਨਾਮ ਐੱਮਸੀ ਟੌਡ ਫੋਡ ਨਾਲ ਜਾਣਿਆ ਜਾਂਦਾ ਸੀ, ਦਾ 24 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ।

ਉਸ ਨੇ ਜ਼ੋਇਆ ਅਖਤਰ ਨਿਰਦੇਸ਼ਕ 'ਗਲੀ ਬੁਆਏ' ਦੇ ਗੀਤ 'ਇੰਡੀਆ 91' ਨੂੰ ਆਪਣੀ ਆਵਾਜ਼ ਦਿੱਤੀ ਸੀ, ਜਿਸ ਵਿੱਚ ਰਣਵੀਰ ਸਿੰਘ ਨੇ ਭੂਮਿਕਾ ਨਿਭਾਈ ਸੀ।

ਇਹ ਕਲਾਕਾਰ ਮੁੰਬਈ ਦੇ ਬਹੁ-ਭਾਸ਼ਾਈ ਹਿੱਪ-ਹੋਪ ਗਰੁੱਪ 'ਸਵਦੇਸੀ' ਨਾਲ ਜੁੜਿਆ ਹੋਇਆ ਸੀ। ਹਾਲਾਂਕਿ ਉਸ ਦੀ ਮੌਤ ਦਾ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ। ਜ਼ੋਇਆ ਅਖਤਰ ਨੇ ਆਪਣੇ ਇੰਸਟਾਗ੍ਰਾਮ 'ਤੇ ਐੱਮਸੀ ਟੌਡ ਫੋਡ ਦੇ ਜਾਣ 'ਤੇ ਸੋਗ ਪ੍ਰਗਟ ਕੀਤਾ।



Most Read

2024-09-22 04:48:29