Breaking News >> News >> The Tribune


ਆਜ਼ਾਦ ਦੀ ਰਿਹਾਇਸ਼ ’ਤੇ ਮਿਲੇ ਜੀ-23 ਆਗੂ


Link [2022-03-12 16:20:49]



ਨਵੀਂ ਦਿੱਲੀ, 11 ਮਾਰਚ

ਪੰਜਾਬ ਸਣੇ 5 ਸੂਬਿਆਂ ਦੀਆਂ ਅਸੈਂਬਲੀ ਚੋਣਾਂ ਵਿੱਚ ਮਿਲੀ ਨਮੋਸ਼ੀਜਨਕ ਹਾਰ ਮਗਰੋਂ ਕਾਂਗਰਸ ਪਾਰਟੀ ਦੇ ਕੁਝ ਸੀਨੀਅਰ ਆਗੂਆਂ, ਜੋ ਪਾਰਟੀ ਲੀਡਰਸ਼ਿਪ ਤੇ ਜਥੇਬੰਦਕ ਢਾਂਚੇ ਵਿੱਚ ਵੱਡੇ ਫੇਰਬਦਲ ਦੀ ਵਕਾਲਤ ਕਰਨ ਵਾਲੇ 'ਗਰੁੱਪ-23' ਵਿੱਚ ਸ਼ਾਮਲ ਹਨ, ਨੇ ਅੱਜ ਇੱਥੇ ਗੁਲਾਮ ਨਬੀ ਆਜ਼ਾਦ ਦੀ ਰਿਹਾਇਸ਼ 'ਤੇ ਮੀਟਿੰਗ ਕਰਕੇ ਪਾਰਟੀ ਦੀ ਹਾਰ 'ਤੇ ਹੈਰਾਨੀ ਪ੍ਰਗਟਾਈ ਹੈ। ਆਗੂਆਂ ਨੇ ਪਾਰਟੀ ਨੂੰ ਅੱਗੇ ਲਿਜਾਣ ਤੇ ਮੁੜ ਪੈਰਾਂ ਸਿਰ ਕਰਨ ਦੀ ਰਣਨੀਤੀ 'ਤੇ ਵਿਚਾਰ ਕੀਤੀ। ਕਾਂਗਰਸ ਵਰਕਿੰਗ ਕਮੇਟੀ ਦੀ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਅੱਜ ਆਗੂਆਂ ਨੇ ਮਹਿਸੂਸ ਕੀਤਾ ਕਿ ਕਾਂਗਰਸ ਹੋਰ ਕਮਜ਼ੋਰ ਹੋਣ ਦੇ ਨਾਲ ਹਾਸ਼ੀਏ ਵੱਲ ਧੱਕੀ ਗਈ ਹੈ। ਮੀਟਿੰਗ ਵਿੱਚ ਭੁਪਿੰਦਰ ਸਿੰਘ ਹੁੱਡਾ, ਆਨੰਦ ਸ਼ਰਮਾ, ਕਪਿਲ ਸਿੱਬਲ, ਮਨੀਸ਼ ਤਿਵਾੜੀ ਤੇ ਅਖਿਲੇਸ਼ ਪ੍ਰਸਾਦ ਸਿੰਘ ਮੌਜੂਦ ਸਨ। -ਪੀਟੀਆਈ



Most Read

2024-09-22 01:53:23