Economy >> The Tribune


ਅਮਿਤਾਭ ਬੱਚਨ ਨੇ ਦਿੱਲੀ ਵਾਲਾ ਘਰ 23 ਕਰੋੜ ’ਚ ਵੇਚਿਆ


Link [2022-02-04 09:32:38]



ਪੱਤਰ ਪ੍ਰੇਰਕਨਵੀਂ ਦਿੱਲੀ, 3 ਫਰਵਰੀ

ਅਦਾਕਾਰ ਅਮਿਤਾਭ ਬੱਚਨ ਨੇ ਦੱਖਣੀ ਦਿੱਲੀ ਦੇ ਗੁਲਮੋਹਰ ਪਾਰਕ ਸਥਿਤ ਆਪਣੀ ਰਿਹਾਇਸ਼ ਜਿਸ ਦਾ ਨਾਂ ਅਮਿਤਾਭ ਬੱਚਨ ਦੀ ਮਾਂ ਤੇਜੀ ਬੱਚਨ ਦੇ ਨਾਂ 'ਤੇ ਰੱਖਿਆ ਗਿਆ ਸੀ, ਵੇਚ ਦਿੱਤੀ ਹੈ। 'ਸੋਪਾਨ' ਨਾਲ ਹਰਿਵੰਸ਼ ਰਾਏ ਬਚਨ ਤੇ ਤੇਜੀ ਬਚਨ ਦੀਆਂ ਯਾਦਾਂ ਜੁੜੀਆਂ ਹੋਈਆਂ ਸਨ। ਸੋਪਾਨ 418.05 ਵਰਗ ਮੀਟਰ ਦੇ ਖੇਤਰ ਵਿੱਚ ਫੈਲਿਆ ਹੋਇਆ ਹੈ। ਇਹ ਬਚਨ ਪਰਿਵਾਰ ਦਾ ਪਹਿਲਾ ਘਰ ਸੀ। ਇਹ ਬੰਗਲਾ ਤੇਜੀ ਬਚਨ ਦੇ ਨਾਂ 'ਤੇ ਰਜਿਸਟਰਡ ਸੀ। ਤੇਜੀ ਬੱਚਨ ਨੂੰ ਆਲ ਇੰਡੀਆ ਰੇਡੀਓ ਵਿੱਚ ਕੰਮ ਕਰਦੇ ਹੋਏ ਇੱਥੇ ਇੱਕ ਪਲਾਟ ਮਿਲਿਆ ਸੀ। ਅਮਿਤਾਭ ਨੇ ਸੋਪਾਨ ਨੂੰ ਨਿਜੋਨ ਗਰੁੱਪ ਦੀ ਸੀਈਓ ਅਵਨੀ ਬਦਰ ਨੂੰ 23 ਕਰੋੜ ਰੁਪਏ ਵਿੱਚ ਵੇਚ ਦਿੱਤਾ ਹੈ। ਉਸ ਨੇ ਇਹ ਜਾਇਦਾਦ ਪਿਛਲੇ ਸਾਲ 7 ਦਸੰਬਰ ਨੂੰ ਰਜਿਸਟਰਡ ਕਰਵਾਈ ਸੀ।

ਇਹ ਘਰ 418.05 ਵਰਗ ਮੀਟਰ ਵਿੱਚ ਫੈਲਿਆ ਹੋਇਆ ਹੈ। ਉਨ੍ਹੀਂ ਦਿਨੀਂ ਸੋਪਾਨ ਵਿੱਚ ਬਹੁਤ ਸਾਰੇ ਕਾਵਿ-ਸੰਮੇਲਨ ਕਰਵਾਏ ਜਾਂਦੇ ਸਨ। ਹਰਿਵੰਸ਼ ਬਚਨ ਖੁਦ ਕਵਿਤਾ ਸੁਣਾਉਂਦੇ ਸਨ। ਉਨ੍ਹਾਂ ਦਿਨਾਂ ਦੀ ਪ੍ਰਾਹੁਣਚਾਰੀ ਦੇ ਕਈ ਕਿੱਸੇ ਅੱਜ ਵੀ ਗੁਲਮੋਹਰ ਪਾਰਕ ਵਿੱਚ ਸੁਣਨ ਨੂੰ ਮਿਲਦੇ ਹਨ। ਅਮਿਤਾਭ ਬੱਚਨ ਇੱਥੇ ਦੀਵਾਲੀ ਸਮੇਤ ਹੋਰ ਤਿਉਹਾਰ ਮਨਾਉਂਦੇ ਸਨ।



Most Read

2024-09-20 04:41:40