Breaking News >> News >> The Tribune


ਕੇਰਲਾ ਵਿੱਚ ਫੁਟਬਾਲ ਮੈਦਾਨ ਦੀ ਆਰਜ਼ੀ ਗੈਲਰੀ ਡਿੱਗੀ, 225 ਫੱਟੜ


Link [2022-03-21 09:57:03]



ਮੱਲਾਪੁਰਮ, 20 ਮਾਰਚ

ਕੇਰਲਾ ਦੇ ਮੱਲਾਪੁਰਮ ਜ਼ਿਲ੍ਹੇ ਵਿਚ ਵੰਡੂਰ ਨੇੜੇ ਸਕੂਲ 'ਚ ਫੁਟਬਾਲ ਮੈਦਾਨ ਦੀ ਆਰਜ਼ੀ ਗੈਲਰੀ ਡਿਗਣ ਨਾਲ 225 ਲੋਕ ਜ਼ਖ਼ਮੀ ਹੋ ਗਏ। ਹਾਲਾਂਕਿ ਕਿਸੇ ਦੇ ਗੰਭੀਰ ਸੱਟ ਨਹੀਂ ਲੱਗੀ ਹੈ। ਘਟਨਾ ਵਾਲੇ ਖੇਤਰ ਵਿਚ ਫੁਟਬਾਲ ਖੇਡ ਕਾਫ਼ੀ ਹਰਮਨਪਿਆਰੀ ਹੈ ਤੇ ਇੱਥੇ ਮੈਚ ਖੇਡਿਆ ਜਾਣਾ ਸੀ। ਘਟਨਾ ਦੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ ਤੇ ਕੇਸ ਦਰਜ ਕਰ ਲਿਆ ਗਿਆ ਹੈ। ਮੈਚ ਦੇਖਣ ਲਈ 3500 ਲੋਕ ਜੁੜੇ ਸਨ। ਮੈਚ ਦਾ ਪ੍ਰਬੰਧ ਸਥਾਨਕ ਫੁਟਬਾਲ ਕਲੱਬਾਂ ਨੇ ਕੀਤਾ ਸੀ। ਜ਼ਖ਼ਮੀਆਂ ਵਿਚੋਂ ਪੰਜ ਦੀ ਲੱਤ ਟੁੱਟ ਗਈ ਹੈ। ਜ਼ਿਆਦਾਤਰ ਜ਼ਖ਼ਮੀਆਂ ਨੂੰ ਹਸਪਤਾਲ ਤੋਂ ਘਰ ਭੇਜ ਦਿੱਤਾ ਗਿਆ ਹੈ। ਪ੍ਰਸ਼ਾਸਨ ਅਤੇ ਪੁਲੀਸ ਵੱਲੋਂ ਇਸ ਮਾਮਲੇ ਦੀ ਤਹਿਕੀਕਾਤ ਕੀਤੀ ਜਾ ਰਹੀ ਹੈ। -ਪੀਟੀਆਈ



Most Read

2024-09-22 04:58:25