Economy >> The Tribune


ਇਨਕਮ ਟੈਕਸ ਵਿਭਾਗ ਨੇ ਮਹਾਰਾਸ਼ਟਰ ਸਟਾਰਟਅਪ ਗਰੁੱਪ 'ਤੇ ਛਾਪੇ ਦੌਰਾਨ 224 ਕਰੋੜ ਰੁਪਏ ਦੇ ਕਾਲੇ ਧਨ ਦਾ ਪਤਾ ਲਗਾਇਆ


Link [2022-03-20 18:34:35]



ਨਵੀਂ ਦਿੱਲੀ, 20 ਮਾਰਚ

ਆਮਦਨ ਕਰ ਵਿਭਾਗ ਨੇ ਹਾਲ ਹੀ ਵਿੱਚ ਮਹਾਰਾਸ਼ਟਰ ਦੇ ਪੁਣੇ ਅਤੇ ਠਾਣੇ ਦੇ ਯੂਨੀਕੋਰਨ ਸਟਾਰਟਅੱਪ ਗਰੁੱਪ 'ਤੇ ਛਾਪੇ ਦੌਰਾਨ 224 ਕਰੋੜ ਰੁਪਏ ਦੀ ਬਹਿਸਾਬੀ ਜਾਇਦਾਦ ਦਾ ਪਤਾ ਲਗਾਇਆ ਹੈ। ਕੇਂਦਰੀ ਪ੍ਰਤੱਖ ਕਰ ਬੋਰਡ (ਸੀਬੀਡੀਟੀ) ਨੇ ਅੱਜ ਬਿਆਨ 'ਚ ਕਿਹਾ ਕਿ 9 ਮਾਰਚ ਨੂੰ ਮਹਾਰਾਸ਼ਟਰ, ਕਰਨਾਟਕ, ਆਂਧਰਾ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ 'ਚ 23 ਟਿਕਾਣਿਆਂ 'ਤੇ ਛਾਪੇ ਮਾਰੇ ਗਏ। ਇਹ ਸਮੂਹ ਉਸਾਰੀ ਸਮੱਗਰੀ ਦੇ ਥੋਕ ਅਤੇ ਪ੍ਰਚੂਨ ਵਿੱਚ ਸੌਦਾ ਕਰਦਾ ਹੈ ਅਤੇ ਇਸ ਦਾ ਸਾਲਾਨਾ ਕਾਰੋਬਾਰ 6,000 ਕਰੋੜ ਰੁਪਏ ਤੋਂ ਵੱਧ ਹੈ। ਹੁਣ ਤੱਕ 1 ਕਰੋੜ ਰੁਪਏ ਦੀ ਨਕਦੀ ਅਤੇ 22 ਲੱਖ ਰੁਪਏ ਦੇ ਗਹਿਣੇ ਬਰਾਮਦ ਕੀਤੇ ਜਾ ਚੁੱਕੇ ਹਨ। ਬਿਆਨ ਅਨੁਸਾਰ ਸਮੂਹ ਨੇ ਖਾਤਿਆਂ ਵਿੱਚ ਧੋਖਾਧੜੀ ਨਾਲ ਖਰੀਦਦਾਰੀ ਦਰਜ ਕੀਤੀ। ਇਸ ਤੋਂ ਇਲਾਵਾ,ਸਮੂਹ ਨੇ ਬੇਹਿਸਾਬ ਨਕਦੀ ਜਮ੍ਹਾ ਕਰਵਾਈ।



Most Read

2024-09-20 00:41:28