Sport >> The Tribune


ਮੁਹਾਲੀ ਟੈਸਟ: ਭਾਰਤ ਨੇ ਲੰਕਾ ਨੂੰ ਪਾਰੀ ਤੇ 222 ਦੌੜਾਂ ਨਾਲ ਹਰਾਇਆ


Link [2022-03-08 09:34:35]



ਮੁਹਾਲੀ, 6 ਮਾਰਚ

ਅੱਜ ਇਥੇ ਭਾਰਤ ਨੇ ਪਹਿਲੇ ਟੈਸਟ ਮੈਚ ਦੇ ਤੀਜੇ ਦਿਨ ਸ੍ਰੀਲੰਕਾ ਨੂੰ ਪਾਰੀ ਅਤੇ 222 ਦੌੜਾਂ ਨਾਲ ਹਰਾ ਕੇ ਲੜੀ ਵਿੱਚ 1-0 ਦੀ ਲੀਡ ਲੈ ਲਈ ਹੈ। ਪਹਿਲੀ ਪਾਰੀ 'ਚ 174 ਦੌੜਾਂ 'ਤੇ ਆਊਟ ਹੋਣ ਤੋਂ ਬਾਅਦ ਸ੍ਰੀਲੰਕਾ ਦੀ ਟੀਮ ਆਪਣੀ ਦੂਜੇ ਪਾਰੀ 'ਚ 178 ਦੌੜਾਂ 'ਤੇ ਆਊਟ ਹੋ ਗਈ। ਇਸ ਟੈਸਟ ਵਿੱਚ ਭਾਰਤ ਦੇ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਕਪਿਲ ਦੇਵ ਦੀਆਂ 434 ਟੈਸਟ ਵਿਕਟਾਂ ਦੀ ਬਰਾਬਰੀ ਕਰ ਲਈ। ਅਸ਼ਵਿਨ ਨੇ 85ਵੇਂ ਟੈਸਟ 'ਚ ਇਹ ਅੰਕੜਾ ਪ੍ਰਾਪਤ ਕੀਤਾ, ਜਦਕਿ ਕਪਿਲ ਨੇ 131 ਟੈਸਟ 'ਚ ਇੰਨੀਆਂ ਵਿਕਟਾਂ ਲਈਆਂ। ਦੂਜੇ ਪਾਸੇ ਸ੍ਰੀਲੰਕਾ ਪਹਿਲੇ ਟੈਸਟ ਦੇ ਤੀਜੇ ਦਿਨ ਚਾਹ ਤੱਕ 120 ਦੌੜਾਂ 'ਤੇ ਚਾਰ ਵਿਕਟਾਂ ਗੁਆ ਕੇ ਪਾਰੀ ਦੇ ਫਰਕ ਨਾਲ ਹਾਰ ਦੇ ਕੰਢੇ 'ਤੇ ਪਹੁੰਚਿਆ। ਇਸ ਤੋਂ ਪਹਿਲਾਂ ਭਾਰਤ ਨੇ ਇਥੇ ਪਹਿਲੇ ਟੈਸਟ ਦੇ ਤੀਜੇ ਦਿਨ ਸ੍ਰੀਲੰਕਾ ਨੂੰ 174 ਦੌੜਾਂ 'ਤੇ ਆਊਟ ਕਰਕੇ ਪਹਿਲੀ ਪਾਰੀ ਦੇ ਅਧਾਰ 'ਤੇ 400 ਦੌੜਾਂ ਦੀ ਲੀਡ ਲਈ। ਸ੍ਰੀਲੰਕਾ ਨੇ ਅੱਜ ਚਾਰ ਵਿਕਟਾਂ 'ਤੇ 108 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਪਰ 66 ਦੌੜਾਂ ਜੋੜਨ ਮਗਰੋਂ ਛੇ ਵਿਕਟਾਂ ਗੁਆ ਦਿੱਤੀਆਂ। ਪਾਥਮ ਨਿਸਾਂਕਾ ਨੇ ਸਭ ਤੋਂ ਵੱਧ 61 ਦੌੜਾਂ ਬਣਾਈਆਂ, ਜਦਕਿ ਚਰਿਤ ਅਸਾਲੰਕਾ ਨੇ 29 ਦੌੜਾਂ ਬਣਾਈਆਂ। ਸਟਾਰ ਆਲਰਾਊਂਡਰ ਰਵਿੰਦਰ ਜਡੇਜਾ ਨੇ 41 ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ, ਜਦਕਿ ਰਵੀਚੰਦਰਨ ਅਸ਼ਵਿਨ ਅਤੇ ਜਸਪ੍ਰੀਤ ਬੁਮਰਾਹ ਨੇ ਦੋ-ਦੋ ਵਿਕਟਾਂ ਲਈਆਂ।



Most Read

2024-09-19 20:38:47