Breaking News >> News >> The Tribune


ਨਫ਼ਰਤੀ ਭਾਸ਼ਨ: ਉੱਤਰਾਖੰਡ ਨੂੰ 22 ਤੱਕ ਰਿਪੋਰਟ ਦਾਖ਼ਲ ਕਰਨ ਲਈ ਕਿਹਾ


Link [2022-04-14 09:58:52]



ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਨਫ਼ਰਤੀ ਭਾਸ਼ਨ ਦੇਣ ਦੇ ਮਾਮਲੇ 'ਚ ਉੱਤਰਾਖੰਡ ਨੂੰ 22 ਅਪਰੈਲ ਤੱਕ ਰਿਪੋਰਟ ਦਾਖ਼ਲ ਕਰਨ ਲਈ ਕਿਹਾ ਹੈ। ਉੱਤਰਾਖੰਡ ਨੇ ਕਿਹਾ ਕਿ ਉਨ੍ਹਾਂ ਪਿਛਲੇ ਸਾਲ ਦਸੰਬਰ 'ਚ ਹਰਿਦੁਆਰ 'ਚ ਹੋਏ ਸਮਾਗਮ ਦੌਰਾਨ ਨਫ਼ਰਤੀ ਭਾਸ਼ਨ ਦੇਣ ਦੇ ਮਾਮਲੇ 'ਚ ਚਾਰ ਐੱਫਆਈਆਰ ਦਰਜ ਕੀਤੀਆਂ ਹਨ। ਪਟੀਸ਼ਨਰਾਂ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਕਪਿਲ ਸਿੱਬਲ ਨੇ ਦੱਸਿਆ ਕਿ ਅਜਿਹਾ ਸਮਾਗਮ 17 ਅਪਰੈਲ ਨੂੰ ਹਿਮਾਚਲ ਪ੍ਰਦੇਸ਼ 'ਚ ਹੋਣ ਜਾ ਰਿਹਾ ਹੈ। ਸੁਪਰੀਮ ਕੋਰਟ ਨੇ ਹਿਮਾਚਲ ਪ੍ਰਦੇਸ਼ ਦੇ ਵਕੀਲ ਨੂੰ ਅਦਾਲਤ ਵੱਲੋਂ ਪਹਿਲਾਂ ਸੁਣਾਏ ਗਏ ਹੁਕਮਾਂ ਦੀ ਕਾਪੀ ਦੇਣ ਲਈ ਵੀ ਕਿਹਾ ਹੈ। ਹਰਿਦੁਆਰ 'ਚ ਪੁਜਾਰੀ ਯਤੀ ਨਰਸਿੰਘਾਨੰਦ ਅਤੇ ਦਿੱਲੀ 'ਚ ਹਿੰਦੂ ਯੁਵਾ ਵਾਹਿਨੀ ਵੱਲੋਂ ਸਮਾਗਮ ਕਰਵਾਏ ਗੲੇ ਸਨ ਜਿਨ੍ਹਾਂ 'ਚ ਇਕ ਖਾਸ ਫ਼ਿਰਕੇ ਦੇ ਲੋਕਾਂ ਦੇ ਕਤਲੇਆਮ ਦਾ ਸੱਦਾ ਦਿੱਤਾ ਗਿਆ ਸੀ। -ਪੀਟੀਆਈ



Most Read

2024-09-21 03:40:10