World >> The Tribune


ਅਤਿਵਾਦੀ ਹਮਲੇ ਵਿੱਚ ਛੇ ਪਾਕਿਸਤਾਨੀ ਸੁਰੱਖਿਆ ਜਵਾਨ ਹਲਾਕ, 22 ਜ਼ਖ਼ਮੀ


Link [2022-03-31 08:34:04]



ਪਿਸ਼ਾਵਰ, 30 ਮਾਰਚ

ਅਤਿਵਾਦੀਆਂ ਨੇ ਅੱਜ ਉਤਰੀ-ਪੱਛਮੀ ਪਾਕਿਸਤਾਨ ਦੇ ਗੜਬੜ ਵਾਲੇ ਖੈਬਰ ਪਖ਼ਤੂਨਖਵਾ ਸੂਬੇ ਵਿੱਚ ਇੱਕ ਕਿਲੇ ਅੰਦਰ ਸਥਿਤ ਸੁਰੱਖਿਆ ਹੈੱਡਕੁਆਰਟਰ 'ਤੇ ਹਮਲਾ ਕਰ ਦਿੱਤਾ, ਜਿਸ ਵਿੱਚ ਲਗਪਗ ਛੇ ਸੁਰੱਖਿਆ ਜਵਾਨ ਮਾਰੇ ਗਏ, ਜਦੋਂਕਿ 22 ਹੋਰ ਜ਼ਖ਼ਮੀ ਹੋ ਗਏ। ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਜ਼ਿਲ੍ਹਾ ਪੁਲੀਸ ਅਧਿਕਾਰੀ ਵਕਾਰ ਅਹਿਮਦ ਖ਼ਾਨ ਨੇ ਦੱਸਿਆ ਕਿ ਅਤਿਵਾਦੀਆਂ ਨੇ ਦੱਖਣੀ ਵਜ਼ੀਰਿਸਤਾਨ ਦੀ ਸਰਹੱਦ ਨਾਲ ਲੱਗਦੇ ਖੈਬਰ ਪਖਤੂਨਖਵਾ ਸੂਬੇ ਦੇ ਟਾਂਕ ਜ਼ਿਲ੍ਹੇ ਵਿੱਚ ਐੱਫਸੀ ਲਾਈਨ 'ਤੇ ਹਮਲਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਜਵਾਬੀ ਕਾਰਵਾਈ ਵਿੱਚ ਤਿੰਨ ਹਮਲਾਵਰ ਵੀ ਮਾਰੇ ਗਏ ਹਨ। ਜ਼ਖ਼ਮੀਆਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। -ਪੀਟੀਆਈ



Most Read

2024-09-20 19:42:35