Breaking News >> News >> The Tribune


22 ਹਜ਼ਾਰ ਕਰੋੜ ਦੀ ਬੈਂਕ ਧੋਖਾਧੜੀ ਕੇਸ ਿਵੱਚ ਐਫਆਈਆਰ ਦਰਜ


Link [2022-02-13 07:13:58]



ਨਵੀਂ ਦਿੱਲੀ, 12 ਫਰਵਰੀ

ਸੀਬੀਆਈ ਨੇ ਹੁਣ ਤੱਕ ਦਾ ਸਭ ਤੋਂ ਵੱਡਾ ਬੈਂਕ ਧੋਖਾਧੜੀ ਕੇਸ ਦਰਜ ਕੀਤਾ ਹੈ। 22,842 ਕਰੋੜ ਰੁਪਏ ਤੋਂ ਵੱਧ ਦੇ ਇਸ ਕੇਸ ਵਿਚ ਏਜੰਸੀ ਨੇ ਏਬੀਜੀ ਸ਼ਿਪਯਾਰਡ ਲਿਮਿਟਡ ਤੇ ਇਸ ਦੇ ਚੇਅਰਮੈਨ ਅਤੇ ਐਮਡੀ ਰਿਸ਼ੀ ਕਮਲੇਸ਼ ਅਗਰਵਾਲ ਅਤੇ ਹੋਰਾਂ ਨੂੰ ਮੁਲਜ਼ਮ ਬਣਾਇਆ ਹੈ। ਇਨ੍ਹਾਂ ਉਤੇ ਦੋਸ਼ ਹੈ ਕਿ ਇਨ੍ਹਾਂ ਸਟੇਟ ਬੈਂਕ ਆਫ਼ ਇੰਡੀਆ ਦੀ ਅਗਵਾਈ ਵਾਲੇ ਬੈਂਕਾਂ ਦੇ ਸਮੂਹ ਨਾਲ ਇਹ ਠੱਗੀ ਮਾਰੀ ਹੈ। ਅਗਰਵਾਲ ਤੋਂ ਇਲਾਵਾ ਏਜੰਸੀ ਨੇ ਤਤਕਾਲੀ ਕਾਰਜਕਾਰੀ ਡਾਇਰੈਕਟਰ ਸੰਤਾਨਮ ਮੁਤਾਸਵਾਮੀ, ਡਾਇਰੈਕਟਰਾਂ ਅਸ਼ਵਿਨੀ ਕੁਮਾਰ, ਸੁਸ਼ੀਲ ਕੁਮਾਰ ਅਗਰਵਾਲ ਤੇ ਰਵੀ ਵਿਮਲ ਨਿਵੇਤੀਆ ਅਤੇ ਇਕ ਹੋਰ ਕੰਪਨੀ ਏਬੀਜੀ ਇੰਟਰਨੈਸ਼ਨਲ ਪ੍ਰਾਈਵੇਟ ਲਿਮਿਟਡ ਨੂੰ ਵੀ ਅਪਰਾਧਕ ਸਾਜ਼ਿਸ਼, ਧੋਖਾਧੜੀ, ਭਰੋਸਾ ਤੋੜਨ ਤੇ ਆਪਣੇ ਅਹੁਦਿਆਂ ਦੀ ਦੁਰਵਰਤੋਂ ਕਰਨ ਦੇ ਦੋਸ਼ ਹੇਠ ਮੁਲਜ਼ਮ ਬਣਾਇਆ ਹੈ। ਇਨ੍ਹਾਂ ਵਿਰੁੱਧ ਆਈਪੀਸੀ

ਦੀਆਂ ਵੱਖ-ਵੱਖ ਧਾਰਾਵਾਂ ਤੇ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਬੈਂਕ ਨੇ ਇਸ ਮਾਮਲੇ ਵਿਚ ਪਹਿਲੀ ਸ਼ਿਕਾਇਤ 8 ਨਵੰਬਰ, 2019 ਨੂੰ ਦਿੱਤੀ ਸੀ ਜਿਸ ਉਤੇ ਸੀਬੀਆਈ ਨੇ 12 ਮਾਰਚ, 2020 ਨੂੰ ਕੁਝ ਸਪੱਸ਼ਟੀਕਰਨ ਮੰਗੇ ਸਨ। ਇਸ ਤੋਂ ਬਾਅਦ ਬੈਂਕ ਨੇ ਪਿਛਲੇ ਸਾਲ ਅਗਸਤ ਵਿਚ ਨਵੀਂ ਸ਼ਿਕਾਇਤ ਦਰਜ ਕਰਵਾਈ ਸੀ। ਸੀਬੀਆਈ ਨੇ ਹੁਣ ਡੇਢ ਸਾਲ ਤੋਂ ਵੱਧ ਸਮੇਂ ਦੀ ਜਾਂਚ-ਪੜਤਾਲ ਮਗਰੋਂ ਸ਼ਿਕਾਇਤ ਉਤੇ ਕਾਰਵਾਈ ਕਰਦਿਆਂ 7 ਫਰਵਰੀ ਨੂੰ ਐਫਆਈਆਰ ਦਰਜ ਕਰ ਲਈ ਹੈ। ਸੀਬੀਆਈ ਵੱਲੋਂ ਹੁਣ ਤੱਕ ਦਰਜ ਕੀਤਾ ਗਿਆ ਇਹ ਸਭ ਤੋਂ ਵੱਡਾ ਬੈਂਕ ਧੋਖਾਧੜੀ ਕੇਸ ਬਣ ਗਿਆ ਹੈ। ਐਫਆਈਆਰ ਵਿਚ ਕਿਹਾ ਗਿਆ ਹੈ ਕਿ ਬੈਂਕਾਂ ਵੱਲੋਂ ਪੈਸੇ ਜਿਸ ਮੰਤਵ ਲਈ ਰਿਲੀਜ਼ ਕੀਤੇ ਗਏ ਸਨ, ਉਸ ਲਈ ਵਰਤੇ ਹੀ ਨਹੀਂ ਗਏ। -ਪੀਟੀਆਈ

28 ਬੈਂਕਾਂ ਤੇ ਵਿੱਤੀ ਸੰਸਥਾਵਾਂ ਤੋਂ ਕਰਜ਼ਾ ਲੈਣ ਦੀ ਮਿਲੀ ਹੋਈ ਸੀ ਸਹੂਲਤ

ਵੇਰਵਿਆਂ ਮੁਤਾਬਕ ਏਬੀਜੀ ਸ਼ਿਪਯਾਰਡ ਲਿਮਟਿਡ ਨੂੰ 28 ਬੈਂਕਾਂ ਤੇ ਵਿੱਤੀ ਸੰਸਥਾਵਾਂ ਤੋਂ ਕਰਜ਼ਾ ਲੈਣ ਦੀ ਸਹੂਲਤ ਮਿਲੀ ਹੋਈ ਸੀ। ਐੱਸਬੀਆਈ ਦਾ ਇਸ ਵਿਚ 2468.51 ਕਰੋੜ ਰੁਪਏ ਦਾ ਹਿੱਸਾ ਹੈ। ਹੁਣ ਫੌਰੈਂਸਿਕ ਲੇਖੇ-ਜੋਖੇ (ਆਡਿਟ) ਵਿਚ ਸਾਹਮਣੇ ਆਇਆ ਹੈ ਕਿ 2012-17 ਦੌਰਾਨ ਮੁਲਜ਼ਮਾਂ ਨੇ ਮਿਲੀਭੁਗਤ ਕਰ ਕੇ ਗ਼ੈਰਕਾਨੂੰਨੀ ਗਤੀਵਿਧੀਆਂ ਨੂੰ ਅੰਜਾਮ ਦਿੱਤਾ ਹੈ। ਇਸ ਵਿਚ ਪੈਸੇ ਨੂੰ ਹੋਰ ਪਾਸੇ ਵਰਤਣਾ, ਗਬਨ ਕਰਨਾ ਤੇ ਅਪਰਾਧਕ ਢੰਗ ਨਾਲ ਭਰੋਸਾ ਤੋੜਨਾ ਸ਼ਾਮਲ ਹੈ।



Most Read

2024-09-23 00:29:18