Breaking News >> News >> The Tribune


ਯੂਕੇ ਦੇ ਪ੍ਰਧਾਨ ਮੰਤਰੀ ਜੌਹਨਸਨ ਦਾ ਭਾਰਤ ਦੌਰਾ 21 ਤੋਂ


Link [2022-04-18 08:34:05]



ਲੰਡਨ: ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ 21 ਅਪਰੈਲ ਨੂੰ ਭਾਰਤ ਦੇ ਦੋ ਦਿਨਾਂ ਦੇ ਦੌਰੇ ਉਤੇ ਆਉਣਗੇ। 'ਡਾਊਨਿੰਗ ਸਟ੍ਰੀਟ' ਮੁਤਾਬਕ ਪ੍ਰਧਾਨ ਮੰਤਰੀ ਵਜੋਂ ਜੌਹਨਸਨ ਦਾ ਪਹਿਲਾ ਭਾਰਤ ਦੌਰਾ 21 ਨੂੰ ਆਰੰਭ ਹੋਵੇਗਾ। ਉਹ ਪਹਿਲਾਂ ਅਹਿਮਦਾਬਾਦ (ਗੁਜਰਾਤ) ਆਉਣਗੇ। ਗੁਜਰਾਤ ਆਉਣ ਵਾਲੇ ਉਹ ਪਹਿਲੇ ਬਰਤਾਨਵੀ ਪ੍ਰਧਾਨ ਮੰਤਰੀ ਹੋਣਗੇ। ਅਹਿਮਦਾਬਾਦ ਵਿਚ ਜੌਹਨਸਨ ਮੋਹਰੀ ਕਾਰੋਬਾਰੀਆਂ ਨਾਲ ਮੁਲਾਕਾਤ ਕਰਨਗੇ। ਦਿੱਲੀ ਵਿਚ 22 ਨੂੰ ਜੌਹਨਸਨ ਆਪਣੇ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ। ਇਸ ਮੌਕੇ ਦੋਵੇਂ ਆਗੂ ਭਾਰਤ ਤੇ ਯੂਕੇ ਵਿਚਲੇ ਅਹਿਮ ਉਦਯੋਗਾਂ 'ਚ ਨਿਵੇਸ਼ ਬਾਰੇ ਐਲਾਨ ਕਰ ਸਕਦੇ ਹਨ। ਦਿੱਲੀ ਵਿਚ ਜੌਹਨਸਨ ਤੇ ਮੋਦੀ ਦਰਮਿਆਨ ਹੋਣ ਵਾਲੀ ਗੱਲਬਾਤ ਭਾਰਤ-ਯੂਕੇ ਦੀ ਰਣਨੀਤਕ, ਕੂਟਨੀਤਕ ਤੇ ਆਰਥਿਕ ਭਾਈਵਾਲੀ ਉਤੇ ਕੇਂਦਰਤ ਹੋਵੇਗੀ। ਇਸ ਮੌਕੇ ਦੋਵੇਂ ਆਗੂ ਮੁਕਤ ਵਪਾਰ ਸਮਝੌਤੇ (ਐਫਟੀਏ) ਦੀ ਪ੍ਰਕਿਰਿਆ ਨੂੰ ਵੀ ਅੱਗੇ ਵਧਾਉਣਗੇ। ਦੌਰੇ ਤੋਂ ਪਹਿਲਾਂ ਜੌਹਨਸਨ ਨੇ ਕਿਹਾ ਕਿ ਉਨ੍ਹਾਂ ਦਾ ਭਾਰਤ ਦੌਰਾ ਨੌਕਰੀਆਂ ਪੈਦਾ ਕਰਨ ਤੇ ਆਰਥਿਕ ਤਰੱਕੀ ਉਤੇ ਕੇਂਦਰਤ ਹੋਵੇਗਾ। ਉਨ੍ਹਾਂ ਕਿਹਾ, 'ਸਾਡੀ ਸ਼ਾਂਤੀ ਤੇ ਖ਼ੁਸ਼ਹਾਲੀ ਲਈ ਤਾਨਾਸ਼ਾਹ ਸਰਕਾਰਾਂ ਖ਼ਤਰਾ ਬਣ ਰਹੀਆਂ ਹਨ, ਇਹ ਮਹੱਤਵਪੂਰਨ ਹੈ ਕਿ ਲੋਕਤੰਤਰਿਕ ਮੁਲਕ ਤੇ ਦੋਸਤ ਇਕੱਠੇ ਰਹਿਣ। ਭਾਰਤ, ਵੱਡੀ ਆਰਥਿਕ ਤਾਕਤ ਵਜੋਂ ਤੇ ਵਿਸ਼ਵ ਦੇ ਵੱਡੇ ਲੋਕਤੰਤਰ ਵਜੋਂ, ਅਜੋਕੇ ਅਸਥਿਰ ਮਾਹੌਲ ਵਿਚ ਯੂਕੇ ਦਾ ਬੇਹੱਦ ਅਹਿਮ ਰਣਨੀਤਕ ਭਾਈਵਾਲ ਹੈ।' -ਪੀਟੀਆਈ



Most Read

2024-09-21 00:39:37