World >> The Tribune


ਆਸਟਰੇਲੀਆ ਵਿੱਚ ਕੇਂਦਰੀ ਚੋਣਾਂ 21 ਮਈ ਨੂੰ


Link [2022-04-11 08:14:02]



ਗੁਰਚਰਨ ਸਿੰਘ ਕਾਹਲੋਂ

ਸਿਡਨੀ, 10 ਅਪਰੈਲ

ਆਸਟਰੇਲੀਆ ਵਿੱਚ ਕੇਂਦਰੀ ਚੋਣਾਂ 21 ਮਈ ਨੂੰ ਹੋਣਗੀਆਂ। ਇਸ ਦੌਰਾਨ ਪਾਰਲੀਮੈਂਟ ਦੀਆਂ ਕੁੱਲ 150 ਤੇ ਸੈਨੇਟ ਦੀਆਂ 76 ਵਿੱਚੋਂ 40 ਸੀਟਾਂ ਲਈ ਵੋਟਾਂ ਪੈਣਗੀਆਂ। ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਅੱਜ ਇਸ ਦਾ ਬਾਕਾਇਦਾ ਐਲਾਨ ਕੀਤਾ। ਉਹ ਇਸ ਤੋਂ ਪਹਿਲੋਂ ਗਵਰਨਰ-ਜਨਰਲ ਡੇਵਿਡ ਹਰਲੇ ਨੂੰ ਮਿਲੇ ਅਤੇ ਚੋਣ ਅਮਲ ਸ਼ੁਰੂ ਕਰਨ ਲਈ ਸੰਸਦ ਨੂੰ ਭੰਗ ਕਰਨ ਦੀ ਬੇਨਤੀ ਕੀਤੀ।

ਮੌਰੀਸਨ ਆਸਟਰੇਲੀਆ ਦੇ ਦੋ ਵਾਰ ਪ੍ਰਧਾਨ ਮੰਤਰੀ ਰਹੇ ਚੁੱਕੇ ਹਨ। ਪਿਛਲੀਆਂ ਦੋਵੇਂ ਕੇਂਦਰੀ ਚੋਣਾਂ ਵਿੱਚ ਉਨ੍ਹਾਂ ਦੀ ਲਿਬਰਲ-ਨੈਸ਼ਨਲ ਕੁਲੀਸ਼ਨ ਜੇਤੂ ਰਹੀ ਸੀ। ਹੁਣ ਤੀਜੀ ਵਾਰ ਮੌਰੀਸਨ ਫਿਰ ਤੋਂ ਦੇਸ਼ ਦੀ ਅਗਵਾਈ ਕਰਨ ਲਈ ਚੋਣ ਮੈਦਾਨ ਵਿੱਚ ਹਨ। ਮੌਰੀਸਨ ਨੇ ਕਿਹਾ ਕਿ ਆਸਟਰੇਲੀਅਨ ਆਪਣੇ ਵੋਟ ਮੱਤ ਦਾ ਸਹੀ ਇਸਤੇਮਾਲ ਕਰਕੇ ਦੇਸ਼ ਨੂੰ ਸੁਰੱਖਿਅਤ ਹਿੱਤਾਂ ਵਿੱਚ ਦੇਣ।

ਉਧਰ ਮੁੱਖ ਵਿਰੋਧੀ ਆਸਟਰੇਲੀਅਨ ਲੇਬਰ ਪਾਰਟੀ ਦੇ ਨੇਤਾ ਨੇ ਕਿਹਾ ਕਿ ਆਸਟਰੇਲੀਆ ਵਾਸੀ ਇਸ ਵਾਰ ਲਿਬਰਲ ਨੂੰ ਸੱਤਾ ਤੋਂ ਬਾਹਰ ਕਰਕੇ ਮਿਹਨਤਕਸ਼ ਲੋਕਾਂ ਦੀ ਸਰਕਾਰ ਬਣਾਉਣਗੇ। ਉਨ੍ਹਾਂ ਕਿਹਾ ਕਿ ਕੋਵਿਡ ਮਹਾਮਾਰੀ, ਜੰਗਲਾਂ ਦੀ ਅੱਗ, ਹੜ੍ਹ, ਕੁਦਰਤੀ ਆਫ਼ਤਾਂ, ਮਹਿੰਗਾਈ ਨਾਲ ਨਜਿੱਠਣ ਤੇ ਹੋਰ ਮੁੱਦਿਆਂ 'ਤੇ ਲਿਬਰਲ-ਕੁਲੀਸ਼ਨ ਫੇਲ੍ਹ ਸਾਬਤ ਹੋਈ ਹੈ। ਆਗੂ ਨੇ ਕਿਹਾ ਕਿ ਸੇਵਾ ਸਹੂਲਤਾਂ ਵਿੱਚ ਸੁਧਾਰ, ਸਰਲ ਆਵਾਸ ਯੋਜਨਾ, ਛੋਟੇ ਕਾਰੋਬਾਰੀਆਂ ਨੂੰ ਸਹਿਯੋਗ ਦੇਣਾ, ਟੈਕਸ ਪ੍ਰਣਾਲੀ ਵਿੱਚ ਸੁਧਾਰ ਕਰਨਾ ਲੇਬਰ ਦਾ ਨਿਸ਼ਾਨਾ ਹੈ।



Most Read

2024-09-20 13:51:03