World >> The Tribune


ਪਾਕਿਸਤਾਨ: ਪੰਜਾਬ ਯੂਨਵਰਸਿਟੀ ’ਚ ਲੜਕਾ-ਲੜਕੀ ਦੇ ਇਕੱਠੇ ਬੈਠਣ ਤੋਂ ਹੋਏ ਝਗੜੇ ਕਾਰਨ 21 ਵਿਦਿਆਰਥੀ ਜ਼ਖ਼ਮੀ


Link [2022-03-16 17:35:52]



ਲਾਹੌਰ, 16 ਮਾਰਚ

ਪਾਕਿਸਤਾਨ ਦੀ ਪੰਜਾਬ ਯੂਨਵਰਸਿਟੀ ਵਿੱਚ ਇੱਕ ਝਗੜੇ ਦੌਰਾਨ 21 ਵਿਦਿਆਰਥੀ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚੋਂ ਕਈ ਗੰਭੀਰ ਹਨ। ਇਹ ਝਗੜਾ ਇੱਕ ਕੱਟੜ ਇਸਲਾਮਕ ਗੁਰੱਪ ਦੇ ਮੈਂਬਰਾਂ ਵੱਲੋਂ ਲੜਕੇ ਤੇ ਲੜਕੀ ਦੇ ਇਕੱਠੇੇ ਬੈਠਣ ਦਾ ਵਿਰੋਧ ਕਰਨ ਕਾਰਨ ਹੋਇਆ। ਇਹ ਘਟਨਾ ਮੰਗਲਵਾਰ ਨੂੰ ਉਸ ਸਮੇਂ ਵਾਪਰੀ ਜਦੋਂ ਲੜਕਾ ਅਤੇ ਲੜਕੀ ਯੂਨਵਰਸਿਟੀ ਦੇ ਜਨਰਲ ਸਟੱਡੀਜ਼ ਡਿਪਾਰਟਮੈਂਟ ਦੇ ਬਾਹਰ ਕੰਟੀਨ 'ਤੇ ਬੈਠੇ ਹੋਏ ਅਤੇ ਇਸਲਾਮੀ ਜਮਾਇਤ ਤੁਲਾਬਾ (ਆਈਜੇਟੀ) ਦੇ ਮੈਂਬਰਾਂ ਵੱਲੋਂ ਉਨ੍ਹਾਂ ਨੂੰ ਉਥੋਂ ਜਾਣ ਲਈ ਆਖਿਆ ਗਿਆ। ਯੂੁਨੀਵਰਸਿਟੀ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਜਦੋਂ ਉਨ੍ਹਾਂ (ਲੜਕਾ ਤੇ ਲੜਕੀ) ਨੇ ਇਸ ਦਾ ਵਿਰੋਧ ਕੀਤਾ ਤਾਂ ਆਈਜੇਟੀ ਦੇ ਮੈਂਬਰਾਂ ਨੇ ਲੜਕੇ ਦੇ ਥੱਪੜ ਮਾਰ ਦਿੱਤੇ। ਹੋਰ ਲੜਕਿਆਂ ਵੱਲੋੋਂ ਆਈਜੇਟੀ ਮੈਂਬਰਾਂ ਨੂੰ ਰੋਕੇ ਜਾਣ 'ਤੇ ਝਗੜਾ ਵਧ ਗਿਆ। 'ਡਾਅਨ' ਅਖਬਾਰ ਦੇ ਰਿਪੋਰਟ ਮੁਤਾਬਕ ਕੁੱਝ ਵਿਦਿਆਰਥੀਆਂ ਕੋਲ ਲੋਹੇ ਦੀਆਂ ਰਾਡਾਂ ਅਤੇ ਲੱਕੜੀ ਦੇ ਡੰਡੇ ਵੀ ਸਨ। ਜ਼ਖਮੀਆਂ ਨੂੰ ਨੇੜੇ ਦੇ ਇੱਕ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਪੁਲੀਸ ਨੇ ਕਿਹਾ ਕਿ ਇਸ ਮਾਮਲੇ 'ਚ ਹੁਣ ਤੱਕ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜ਼ਿਕਰਯੋਗ ਹੈ ਪੰਜਾਬ ਯੂਨੀਵਰਸਿਟੀ ਵਿੱਚ 30 ਹਜ਼ਾਰ ਤੋਂ ਵੱਧ ਵਿਦਿਆਰਥੀ ਪੜ੍ਹਦੇ ਹਨ। -ਪੀਟੀਆਈ



Most Read

2024-09-20 23:34:06