World >> The Tribune


ਸ੍ਰੀਲੰਕਾ ਦੀ ਜਲ ਸੈਨਾ ਵੱਲੋਂ 21 ਭਾਰਤੀ ਮਛੇਰੇ ਗ੍ਰਿਫ਼ਤਾਰ


Link [2022-02-02 06:53:00]



ਕੋਲੰਬੋ, 1 ਫਰਵਰੀ

ਸ੍ਰੀਲੰਕਾਈ ਜਲਸੈਨਾ ਨੇ ਮੁਲਕ ਦੇ ਪਾਣੀਆਂ ਵਿੱਚ ਕਥਿਤ ਗੈਰਕਾਨੂੰਨੀ ਦਾਖ਼ਲੇ ਲਈ 21 ਭਾਰਤੀਆਂ ਨੂੰ ਮੱਛੀਆਂ ਫੜਨ ਵਾਲੇ ਦੋ ਟਰਾਲਰਾਂ ਸਣੇ ਗ੍ਰਿਫ਼ਤਾਰ ਕੀਤਾ ਹੈ। ਜਲਸੈਨਾ ਨੇ ਇਕ ਬਿਆਨ ਵਿੱਚ ਕਿਹਾ ਕਿ ਸਥਾਨਕ ਮਛੇਰਿਆਂ ਨੇ ਭਾਰਤੀ ਮਛੇਰਿਆਂ ਨੂੰ ਪਾਣੀਆਂ ਵਿੱਚ ਗੈਰਕਾਨੂੰਨੀ ਢੰਗ ਨਾਲ ਦਾਖ਼ਲ ਹੋਣ ਤੋਂ ਰੋਕਣ ਲਈ ਚੌਕਸ ਵੀ ਕੀਤਾ ਸੀ। ਇਹ ਗ੍ਰਿਫ਼ਤਾਰੀਆਂ ਅਜਿਹੇ ਮੌਕੇ ਹੋਈਆਂ ਹਨ ਜਦੋਂ ਮੁਲਕ ਦੇ ਉੱਤਰ ਵਿੱਚ ਰਹਿੰਦੇ ਸਥਾਨਕ ਮਛੇਰਿਆਂ ਵੱਲੋਂ ਭਾਰਤੀਆਂ ਨੂੰ ਸ੍ਰੀਲੰਕਾ ਦੇ ਪਾਣੀਆਂ ਵਿੱਚ ਦਾਖ਼ਲ ਹੋਣ ਤੋਂ ਰੋਕਣ ਲਈ ਪਿਛਲੇ ਇਕ ਹਫ਼ਤੇ ਤੋਂ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਜਲਸੈਨਾ ਦੇ ਤਰਜਮਾਨ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਭਾਰਤੀ ਮਛੇਰਿਆਂ ਤੇ ਦੋ ਕਿਸ਼ਤੀਆਂ ਨੂੰ ਅਗਲੇਰੀ ਕਾਰਵਾਈ ਲਈ ਸਥਾਨਕ ਪੁਲੀਸ ਦੇ ਹਵਾਲੇ ਕਰ ਦਿੱਤਾ ਗਿਆ ਹੈ। -ਪੀਟੀਆਈ



Most Read

2024-09-21 15:48:37