Breaking News >> News >> The Tribune


ਕਰੋਨਾ: ਭਾਰਤ ਵਿੱਚ 2,09,918 ਨਵੇਂ ਕੇਸ, 959 ਮੌਤਾਂ


Link [2022-01-31 10:53:46]



ਨਵੀਂ ਦਿੱਲੀ, 31 ਜਨਵਰੀ

ਭਾਰਤ ਵਿੱਚ ਕਰੋਨਾ ਲਾਗ ਦੇ 2,09,918 ਨਵੇਂ ਕੇਸ ਸਾਹਮਣੇ ਆਉਣ ਨਾਲ ਕੁੱਲ ਕੇਸਾਂ ਦੀ ਗਿਣਤੀ ਵਧ ਕੇ 4,13,02,440 ਹੋ ਗਈ ਹੈ। ਦੇਸ਼ ਵਿੱਚ ਸਰਗਰਮ ਕੇਸਾਂ ਦੀ ਗਿਣਤੀ ਘਟ ਕੇ 18,31,268 ਰਹਿ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸੋਮਵਾਰ ਨੂੰ ਸਵੇਰੇ ਅਪਡੇਟ ਕੀਤੇ ਗਏ ਅੰਕੜਿਆਂ ਮੁਤਾਬਕ ਲੰਘੇ 24 ਘੰਟਿਆਂ ਵਿੱਚ 959 ਹੋਰ ਮੌਤਾਂ ਨਾਲ ਕਰੋਨਾ ਕਾਰਨ ਮ੍ਰਿਤਕਾਂ ਦੀ ਗਿਣਤੀ ਵਧ ਕੇ 4,95,050 ਹੋ ਗਈ ਹੈ। ਇਨ੍ਹਾਂ ਨਵੀਂਆਂ 959 ਮੌਤਾਂ ਵਿੱਚੋਂ 374 ਕੇਰਲਾ ਵਿੱਚ ਹੋਈਆਂ, ਜਿਨ੍ਹਾਂ ਵਿੱਚ ਬੈਕਲਾਗ ਵੀ ਜੋੜਿਆ ਗਿਆ ਹੈ। ਕਰੋਨਾ ਤੋਂ ਮਰੀਜ਼ਾਂ ਦੇ ਠੀਕ ਹੋਣ ਦੀ ਕੌਮੀ ਸਿਹਤਯਾਬੀ ਦਰ 94.37 ਫ਼ੀਸਦੀ ਹੈ। ਹੁਣ ਤੱਕ 3,89,76,122 ਮਰੀਜ਼ ਇਸ ਲਾਗ ਤੋਂ ਉੱਭਰ ਚੁੱਕੇ ਹਨ। -ਏਜੰਸੀ



Most Read

2024-09-23 12:15:46