Breaking News >> News >> The Tribune


ਪ੍ਰਧਾਨ ਮੰਤਰੀ ਨੇ 2047 ਤੱਕ ਭਾਰਤ ਨੂੰ ਅੱਵਲ ਬਣਾਉਣ ਦਾ ਟੀਚਾ ਮਿੱਥਿਆ: ਸ਼ਾਹ


Link [2022-04-24 08:15:01]



ਜਗਦੀਸ਼ਪੁਰ, 23 ਅਪਰੈਲ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਨ 2047 ਤੱਕ ਭਾਰਤ ਨੂੰ ਦੁਨੀਆ ਦਾ ਨੰਬਰ ਇਕ ਮੁਲਕ ਬਣਾਉਣ ਦਾ ਟੀਚਾ ਮਿੱਥਿਆ ਹੈ। ਉਨ੍ਹਾਂ ਕਿਹਾ ਕਿ ਉਸ ਵੇਲੇ ਭਾਰਤ ਆਪਣੀ ਆਜ਼ਾਦੀ ਦਾ 100ਵਾਂ ਸਾਲ ਮਨਾ ਰਿਹਾ ਹੋਵੇਗਾ। ਗ੍ਰਹਿ ਮੰਤਰੀ ਨੇ ਅੱਜ ਇੱਥੇ 1857 ਦੀ ਬਗਾਵਤ ਦੇ ਨਾਇਕ ਵੀਰ ਕੁੰਵਰ ਸਿੰਘ ਦੀ ਯਾਦ ਵਿਚ ਕਰਵਾਏ ਗਏ ਸਮਾਗਮ 'ਚ ਹਿੱਸਾ ਲਿਆ। ਇਹ ਸਮਾਗਮ ਵੀਰ ਕੁੰਵਰ ਸਿੰਘ ਦੀ 164ਵੀਂ ਬਰਸੀ ਮੌਕੇ ਕੀਤਾ ਗਿਆ ਸੀ। ਉਹ 1857 ਦੀ ਬਗਾਵਤ ਵੇਲੇ ਜਗਦੀਸ਼ਪੁਰ ਦੇ ਰਾਜਾ ਸਨ। ਇਸ ਮੌਕੇ 77,000 ਤੋਂ ਵੱਧ ਭਾਜਪਾ ਵਰਕਰਾਂ ਨੇ ਪੰਜ ਮਿੰਟ ਇਕੱਠਿਆਂ ਤਿਰੰਗਾ ਲਹਿਰਾਇਆ ਤੇ ਪਾਕਿਸਤਾਨ ਦੇ ਲਾਹੌਰ ਵਿਚ ਬਣਿਆ ਇਕ ਰਿਕਾਰਡ ਤੋੜਿਆ ਜਿੱਥੇ 56000 ਲੋਕਾਂ ਨੇ ਪਾਕਿਸਤਾਨ ਦਾ ਕੌਮੀ ਝੰਡਾ ਲਹਿਰਾਇਆ ਸੀ। ਸ਼ਾਹ ਨੇ ਇੱਥੇ ਸੰਖੇਪ ਭਾਸ਼ਣ ਵਿਚ ਕਰੋਨਾ ਕਾਲ ਦੌਰਾਨ ਮੋਦੀ ਸਰਕਾਰ ਵੱਲੋਂ ਕੀਤੇ ਯਤਨਾਂ ਦਾ ਜ਼ਿਕਰ ਕੀਤਾ। ਉਨ੍ਹਾਂ ਟੀਕਾਕਰਨ ਤੇ ਮੁਫ਼ਤ ਰਾਸ਼ਨ ਜਿਹੀਆਂ ਕੋਸ਼ਿਸ਼ਾਂ ਨੂੰ ਉਭਾਰਿਆ। ਇਸ ਮੌਕੇ ਕੇਂਦਰੀ ਗ੍ਰਹਿ ਮੰਤਰੀ ਨੇ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਵਿਚਾਰਕ ਵੀ.ਡੀ. ਸਾਵਰਕਰ ਦਾ ਵੀ ਜ਼ਿਕਰ ਕੀਤਾ। ਸ਼ਾਹ ਨੇ ਕਿਹਾ ਕਿ ਸਾਵਰਕਰ ਨੇ 1857 ਦੀ ਬਗਾਵਤ ਨੂੰ ਉਭਾਰਿਆ ਸੀ ਤੇ ਇਸ ਨੂੰ 'ਭਾਰਤ ਦੀ ਆਜ਼ਾਦੀ ਦੀ ਪਹਿਲੀ ਜੰਗ' ਦਾ ਨਾਂ ਦਿੱਤਾ ਸੀ। ਸਾਬਕਾ ਭਾਜਪਾ ਪ੍ਰਧਾਨ ਸ਼ਾਹ ਨੇ ਇਸ ਮੌਕੇ ਬਿਹਾਰ ਦੀ ਵਿਰੋਧੀ ਧਿਰ ਰਾਸ਼ਟਰੀ ਜਨਤਾ ਦਲ (ਆਰਜੇਡੀ) 'ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ 'ਮਹਿਜ਼ ਲਾਲੂ ਪ੍ਰਸਾਦ ਯਾਦਵ ਦੇ ਪੋਸਟਰ ਨਾ ਲਾ ਕੇ ਆਰਜੇਡੀ ਜੰਗਲ ਰਾਜ ਦੀਆਂ ਯਾਦਾਂ ਨਹੀਂ ਮਿਟਾ ਸਕਦੀ'। ਇਸ ਮੌਕੇ ਬਿਹਾਰ ਭਾਜਪਾ ਦੇ ਚੋਟੀ ਦੇ ਆਗੂ ਹਾਜ਼ਰ ਸਨ। -ਪੀਟੀਆਈ



Most Read

2024-09-20 18:38:35