Breaking News >> News >> The Tribune


2024 ਲੋਕ ਸਭਾ ਚੋਣਾਂ ਭਾਜਪਾ ਲਈ ‘ਨੋ ਐਂਟਰੀ’ ਹੋਵੇਗੀ: ਮਮਤਾ


Link [2022-06-01 05:57:48]



ਪੁਰੂਲੀਆ(ਪੱਛਮੀ ਬੰਗਾਲ), 31 ਮਈ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ 2024 ਲੋਕ ਸਭਾ ਚੋਣਾਂ ਵਿੱਚ ਭਗਵਾ ਕੈਂਪ ਨੂੰ ਹਰਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਭਾਜਪਾ ਦੀ ਨਫ਼ਰਤ ਤੇ ਹਿੰਸਾ ਦੀ ਸਿਆਸਤ ਨੂੰ ਦੇਸ਼ ਭਰ ਵਿੱਚ 'ਕੋਈ ਮੂੰਹ ਨਹੀਂ' ਲਾਏਗਾ। ਕੇਂਦਰ ਦੀ ਭਾਜਪਾ ਸਰਕਾਰ ਨੂੰ 'ਮਿਲਾਵਟੀ/ਬਣਾਉਟੀ' ਦੱਸਦੇ ਹੋਏ ਬੈਨਰਜੀ ਨੇ ਦੋਸ਼ ਲਾਇਆ ਕਿ ਸਰਕਾਰ ਨੇ ਨੋਟਬੰਦੀ ਜਿਹੇ ਫ਼ੈਸਲੇ ਲੈ ਕੇ ਦੇਸ਼ ਦੇ ਅਰਥਚਾਰੇ ਦਾ ਮੂੰਹ-ਮੱਥਾ ਵਿਗਾੜ ਛੱਡਿਆ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰਾਂ ਨੂੰ ਖਾਮੋਸ਼ ਕਰਨ ਲਈ ਕੇਂਦਰੀ ਏਜੰਸੀਆਂ ਦੀ ਵਰਤੋਂ ਕੀਤੀ ਜਾ ਰਹੀ ਹੈ। ਬੈਨਰਜੀ ਪੁਰੂਲੀਆ ਜ਼ਿਲ੍ਹੇ ਵਿੱਚ ਤ੍ਰਿਣਮੂਲ ਕਾਂਗਰਸ ਦੇ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਮੋਦੀ ਸਰਕਾਰ ਦੇ ਅੱਠ ਸਾਲਾਂ ਦੇ ਕਾਰਜਕਾਲ ਦੀ ਜ਼ੋਰਦਾਰ ਆਲੋਚਨਾ ਕਰਦਿਆਂ ਮਮਤਾ ਬੈਨਰਜੀ ਨੇ ਕਿਹਾ, ''ਮੈਂ ਇਕ ਗੱਲ ਸਾਫ਼ ਕਰ ਦੇਣੀ ਚਾਹੁੰਦੀ ਹਾਂ ਕਿ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਲਈ 'ਨੋ ਐਂਟਰੀ' ਹੋਵੇਗੀ। ਇਸ ਨੂੰ ਜਾਣਾ ਪਏਗਾ। ਭਾਜਪਾ ਦੇ ਸੱਤਾ ਵਿੱਚ ਵਾਪਸੀ ਦਾ ਕੋਈ ਮੌਕਾ ਨਹੀਂ ਹੈ।'' ਟੀਐੱਮਸੀ ਸੁਪਰੀਮੋ ਨੇ ਕਿਹਾ ਕਿ ਭਾਰਤ ਦੇ ਲੋਕ ਯਕੀਨੀ ਬਣਾਉਣਗੇ ਕਿ 2024 ਵਿੱਚ ਭਾਜਪਾ ਦੀ ਨਫ਼ਰਤ ਤੇ ਹਿੰਸਾ ਦੀ ਰਾਜਨੀਤੀ ਨੂੰ ਦੇਸ਼ ਵਿੱਚ ਦਾਖ਼ਲਾ ਨਾ ਮਿਲੇ। ਬੈਨਰਜੀ ਨੇ ਕਿਹਾ ਕਿ ਮੋਦੀ ਸਰਕਾਰ ਨੇ ਆਪਣੇ ਕਾਰਜਕਾਲ ਦੀ ਸ਼ੁਰੂਆਤ ਝੂਠੇ ਵਾਅਦਿਆਂ ਨਾਲ ਕੀਤੀ ਸੀ ਤੇ ਅੱਠ ਸਾਲਾਂ ਬਾਅਦ ਇਹ ਸਫ਼ਰ ਨਾਕਾਮ ਤਜਰਬਿਆਂ ਨਾਲ ਆਪਣੀ ਸਿਖਰ 'ਤੇ ਹੈ। ਉਨ੍ਹਾਂ ਕਿਹਾ, ''ਭਾਜਪਾ ਨੇ ਆਮ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਤਬਾਹ ਕਰ ਛੱਡਿਆ ਹੈ...ਦੇਸ਼ ਦੇ ਲੋਕ ਕੇਂਦਰ ਦੀ ਲੋਕ ਵਿਰੋਧੀ ਸਰਕਾਰ ਤੋਂ ਅੱਕ ਚੁੱਕੇ ਹਨ।'' -ਪੀਟੀਆਈ



Most Read

2024-09-20 04:12:06