Breaking News >> News >> The Tribune


ਮਕਬੂਜ਼ਾ ਕਸ਼ਮੀਰ 2024 ’ਚ ਭਾਰਤ ਦਾ ਹਿੱਸਾ ਬਣਨ ਦੀ ਉਮੀਦ: ਕਪਿਲ ਪਾਟਿਲ


Link [2022-01-31 05:14:05]



ਠਾਣੇ: ਕੇਂਦਰੀ ਮੰਤਰੀ ਕਪਿਲ ਪਾਟਿਲ ਨੇ ਕਿਹਾ ਕਿ ਪਾਕਿਸਤਾਨ ਦੇ ਕਬਜ਼ੇ ਹੇਠਲਾ ਕਸ਼ਮੀਰ 2024 ਵਿੱਚ ਦੁਬਾਰਾ ਭਾਰਤ ਦਾ ਹਿੱਸਾ ਬਣ ਸਕਦਾ ਹੈ ਅਤੇ ਨਾਲ ਹੀ ਦੇਸ਼ ਲਈ ਕਈ 'ਦਲੇਰਾਨਾ' ਫ਼ੈਸਲੇ ਲੈਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਦੀ ਸ਼ਲਾਘਾ ਵੀ ਕੀਤੀ। ਮਹਾਰਾਸ਼ਟਰ ਦੇ ਜ਼ਿਲ੍ਹਾ ਠਾਣੇ ਦੇ ਕਲਿਆਣ ਸ਼ਹਿਰ ਵਿੱਚ ਸ਼ਨਿਚਰਵਾਰ ਰਾਤ ਨੂੰ ਇੱਕ ਸਮਾਗਮ ਦੌਰਾਨ ਪੰਚਾਇਤੀ ਰਾਜ ਬਾਰੇ ਰਾਜ ਮੰਤਰੀ ਪਾਟਿਲ ਨੇ ਇਹ ਵੀ ਕਿਹਾ ਕਿ ਸ੍ਰੀ ਨਰਿੰਦਰ ਮੋਦੀ ਪਿਆਜ਼ਾਂ ਅਤੇ ਆਲੂਆਂ ਦੇ ਭਾਅ ਘਟਾਉਣ ਲਈ ਪ੍ਰਧਾਨ ਮੰਤਰੀ ਨਹੀਂ ਬਣੇ ਹਨ। ਉਨ੍ਹਾਂ ਕਿਹਾ ਕਿਹਾ ਕਿ ਲੋਕ ਰਸੋਈ ਦੀਆਂ ਜ਼ਿਵੇਂ ਪਿਆਜ਼ ਆਦਿ ਦਾ ਭਾਅ ਵਧਣ ਦੀ ਸ਼ਿਕਾਇਤ ਕਰਦੇ ਹਨ ਪਰ ਪਿਜ਼ਾ ਅਤੇ ਮੀਟ ਖ਼ਰੀਦ ਲੈਂਦੇ ਹਨ। ਭਿਵੰਡੀ ਹਲਕੇ ਤੋਂ ਭਾਜਪਾ ਦੇ ਸੰਸਦ ਮੈਂਬਰ ਪਾਟਿਲ ਨੇ ਕਿਹਾ, ''ਸਿਰਫ ਪ੍ਰਧਾਨ ਨਰਿੰਦਰ ਮੋਦੀ ਅਤੇ ਕੇਂਦਰੀ ਮੰਤਰੀ ਅਮਿਤ ਸ਼ਾਹ ਹੀ ਦੇਸ਼ ਲਈ ਕੁਝ ਖਾਸ ਪ੍ਰਾਪਤੀਆਂ ਕਰ ਸਕਦੇ ਹਨ।



Most Read

2024-09-23 12:16:22