World >> The Tribune


ਅਮਰੀਕਾ: ਵਿੱਤੀ ਸਾਲ 2023 ਲਈ ਐੱਚ1-ਬੀ ਵੀਜ਼ਾ ਲਈ ਰਜਿਸਟਰੇਸ਼ਨ 1 ਮਾਰਚ ਤੋਂ


Link [2022-01-31 09:53:53]



ਵਾਸ਼ਿੰਗਟਨ, 30 ਜਨਵਰੀ

ਵਿੱਤੀ ਸਾਲ 2023 ਲਈ ਅਮਰੀਕਾ ਦੇ ਐੱਚ1-ਬੀ ਵੀਜ਼ਾ ਲਈ ਰਜਿਸ਼ਟਰੇਸ਼ਨ 1 ਮਾਰਚ ਤੋਂ ਸ਼ੁਰੂ ਹੋਵੇਗੀ ਅਤੇ ਸਫਲਤਾਪੂਰਵਕ ਅਪਲਾਈ ਕਰਨ ਵਾਲੇ ਉਮੀਦਵਾਰਾਂ ਨੂੰ ਬੇਤਰਤੀਬੇ ਢੰਗ ਨਾਲ (ਰੈਂਡਮਲੀ) ਚੁਣ ਲਿਆ ਜਾਵੇਗਾ। ਅਮਰੀਕਾ ਦੀ ਸੰਘੀ ਪਰਵਾਸ ਏਜੰਸੀ ਨੇ ਦੱਸਿਆ ਕਿ ਚੁਣੇ ਗਏ ਉਮੀਦਵਾਰਾਂ ਸਬੰਧੀ ਜਾਣਕਾਰੀ 31 ਮਾਰਚ ਨੂੰ ਆਨਲਾਈਨ ਦਿੱਤੀ ਜਾਵੇਗੀ। ਐੱਚ1-ਬੀ ਵੀਜ਼ਾ ਇੱਕ ਗ਼ੈਰ-ਪਰਵਾਸੀ ਵੀਜ਼ਾ ਹੈ, ਜਿਹੜੀ ਅਮਰੀਕੀ ਕੰਪਨੀਆਂ ਨੂੰ ਵਿਦੇਸ਼ੀ ਵਰਕਰਾਂ, ਖਾਸਕਰ ਨਿਪੁੰਨ ਵਰਕਰਾਂ ਨੂੰ ਭਰਤੀ ਕਰਨ ਦੀ ਇਜ਼ਾਜ਼ਤ ਦਿੰਦਾ ਹੈ। ਤਕਨੀਕੀ ਕੰਪਨੀਆਂ ਹਰ ਸਾਲ ਹਜ਼ਾਰਾਂ ਵਰਕਰ ਰੱਖਣ ਲਈ ਭਾਰਤ ਅਤੇ ਚੀਨ 'ਤੇ ਨਿਰਭਰ ਹੁੰਦੀਆਂ ਹਨ। ਦਿ ਯੂਐੱਸ ਸਿਟੀਜ਼ਨਸ਼ਿਪ ਐਂਡ ਇਮੀਗਰੇਸ਼ਨ ਸਰਵਿਸ (ਯੂਐੱਸਸੀਆਈਐੱਸ) ਵੱਲੋਂ ਇੱਕ ਬਿਆਨ 'ਚ ਦੱਸਿਆ ਗਿਆ ਕਿ ਵਿੱਤੀ ਸਾਲ 2023 ਵਾਸਤੇ ਐੱਚ1-ਬੀ ਵੀਜ਼ਾ ਲਈ ਰਜਿਸ਼ਟਰੇਸ਼ਨ 1 ਮਾਰਚ ਦੁਪਹਿਰ ਤੋਂ ਸ਼ੁਰੂ ਹੋਵੇਗੀ ਅਤੇ 18 ਮਾਰਚ 2022 ਤੱਕ ਚੱਲਦੀ ਰਹੇਗੀ। ਏਜੰਸੀ ਨੇ ਦੱਸਿਆ ਕਿ ਇਸ ਦੌਰਾਨ ਉਮੀਦਵਾਰ ਆਨਲਾਈਨ ਐੱਚ1-ਬੀ ਵੀਜ਼ਾ ਸਿਸਟਮ 'ਤੇ ਰਜਿਸਟਰੇਸ਼ਨ ਕਰ ਸਕਣਗੇ। ਏਜੰਸੀ ਮੁਤਾਬਕ, ''ਜੇਕਰ ਸਾਨੂੰ ਬਹੁਤ ਜ਼ਿਆਦਾ ਦਰਖਾਸਤਾਂ (ਰਜਿਸਟਰੇਸ਼ਨ) ਮਿਲਦੀਆਂ ਹਨ ਤਾਂ ਅਸੀਂ ਉਮੀਦਵਾਰਾਂ ਦੀ ਚੋਣ ਰੈਂਡਮਲੀ ਕਰਾਂਗੇ ਅਤੇ ਇਸ ਸਬੰਧੀ ਨੋਟੀਫਿਕੇਸ਼ਨ ਚੁਣੇ ਗਏ ਉਮੀਦਵਾਰਾਂ ਦੇ ਆਨਲਾਈਨ ਅਕਾਂਊਂਟਸ 'ਤੇ ਭੇਜ ਦਿੱਤਾ ਜਾਵੇਗਾ।'' -ਪੀਟੀਆਈ



Most Read

2024-09-21 15:31:06