Breaking News >> News >> The Tribune


ਇਸਰੋ ਦਾ 2022 ਦਾ ਪਹਿਲਾ ਪਰੀਖਣ: ਧਰਤੀ ’ਤੇ ਨਜ਼ਰ ਰੱਖਣ ਵਾਲਾ ਉਪਗ੍ਰਹਿ ਸਫ਼ਲਤਾਪੂਰਵਕ ਪੁਲਾੜ ’ਚ ਸਥਾਪਤ


Link [2022-02-14 14:14:46]



ਸ੍ਰੀਹਰੀਕੋਟਾ (ਆਂਧਰਾ ਪ੍ਰਦੇਸ਼), 14 ਫਰਵਰੀ

ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਨੇ 2022 ਦੇ ਆਪਣੀ ਪਹਿਲੀ ਪਰੀਖਣ ਮੁਹਿੰਮ ਤਹਿਤ ਧਰਤੀ 'ਤੇ ਨਜ਼ਰ ਰੱਖਣ ਵਾਲੇ ਉਪਗ੍ਰਹਿ ਈਓਐੱਸ-04 ਅਤੇ ਦੋ ਛੋਟੇ ਉਪਗ੍ਰਹਿ ਪੀਐੱਸਐੱਲਵੀ-ਸੀ 52 ਰਾਹੀਂ ਅੱਜ ਸਫ਼ਲਤਾਪੂਰਵਕ ਪੁਲਾੜ ਦੇ ਘੇਰੇ ਵਿਚ ਸਥਾਪਤ ਕਰ ਦਿੱਤੇ। ਇਸਰੋ ਨੇ ਇਸ ਨੂੰ ਵੱਖਰੀ ਉਪਲਬਧੀ ਦੱਸਿਆ। ਪੁਲਾੜ ਏਜੰਸੀ ਦੇ ਰਾਕੇਟ ਨੇ ਪੁਲਾੜ ਲਈ ਸਵੇਰੇ 5.59 ਵਜੇ ਉਡਾਣ ਭਰੀ ਅਤੇ ਤਿੰਨੋਂ ਉਪਗ੍ਰਹਿ ਪੁਲਾੜ ਦੇ ਘੇਰੇ ਵਿਚ ਸਥਾਪਤ ਕਰ ਦਿੱਤੇ। ਸਾਲ ਦੇ ਪਹਿਲੇ ਮਿਸ਼ਨ ਨੇ ਨੇੜਿਓਂ ਨਜ਼ਰ ਰੱਖ ਵਿਗਿਆਨਕਾਂ ਨੇ ਇਸ 'ਤੇ ਖੁਸ਼ੀ ਜ਼ਾਹਿਰ ਕੀਤੀ। ਸਫ਼ਲ ਪਰੀਖਣ ਦਾ ਐਲਾਨ ਕਰਦੇ ਹੋਏ ਇਸਰੋ ਨੇ ਕਿਹਾ ਕਿ ਕਰੀਬ 19 ਮਿੰਟ ਦੀ ਉਡਾਣ ਮਗਰੋਂ ਰਾਕੇਟ ਨੇ ਉਪ ਗ੍ਰਹਿ ਨਿਰਧਾਰਤ ਘੇਰੇ ਵਿਚ ਸਥਾਪਤ ਕਰ ਦਿੱਤੇ।

ਉੱਧਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਕੇ ਇਸ ਉਪਲਬਧੀ ਲਈ ਭਾਰਤੀ ਪੁਲਾੜ ਵਿਗਿਆਨੀਆਂ ਨੂੰ ਵਧਾਈ ਦਿੱਤੀ। -ਪੀਟੀਆਈ



Most Read

2024-09-22 22:15:49