Breaking News >> News >> The Tribune


ਭਾਰਤ ਵੱਲੋਂ 2021-22 ’ਚ ਵਿਦੇਸ਼ਾਂ ਨੂੰ ਸਾਮਾਨ ਦੀ ਰਿਕਾਰਡ ਬਰਾਮਦ


Link [2022-04-04 09:13:19]



ਨਵੀਂ ਦਿੱਲੀ, 3 ਅਪਰੈਲ

ਸਰਕਾਰ ਵੱਲੋਂ ਅੱਜ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਭਾਰਤ ਨੇ ਵਿੱਤੀ ਵਰ੍ਹੇ 2021-22 ਦੌਰਾਨ ਰਿਕਾਰਡ 418 ਅਰਬ ਡਾਲਰ ਦਾ ਸਾਮਾਨ ਬਰਾਮਦ ਕੀਤਾ ਹੈ। ਇਨ੍ਹਾਂ ਵਿਚ ਪੈਟਰੋਲੀਅਮ ਉਤਪਾਦ, ਇੰਜਨੀਅਰਿੰਗ ਨਾਲ ਸਬੰਧਤ ਸਾਮਾਨ, ਗਹਿਣੇ, ਰਸਾਇਣ ਤੇ ਹੋਰ ਚੀਜ਼ਾਂ ਸ਼ਾਮਲ ਹਨ। ਮਾਰਚ-2022 ਵਿਚ 40 ਅਰਬ ਡਾਲਰ ਦਾ ਮਾਲ ਬਾਹਰ ਭੇਜਿਆ ਗਿਆ ਹੈ ਜੋ ਕਿ ਇਕ ਮਹੀਨੇ ਵਿਚ ਹੁਣ ਤੱਕ ਦੀ ਸਭ ਤੋਂ ਵੱਧ ਬਰਾਮਦ ਹੈ। ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਇੱਥੇ ਕਿਹਾ ਕਿ ਮਾਰਚ-2021 ਵਿਚ ਭਾਰਤ ਨੇ 34 ਅਰਬ ਡਾਲਰ ਦਾ ਸਾਮਾਨ ਬਾਹਰ ਭੇਜਿਆ ਸੀ। ਵਿੱਤੀ ਸਾਲ 2020-21 ਵਿਚ 292 ਅਰਬ ਡਾਲਰ ਦੀ ਬਰਾਮਦ ਕੀਤੀ ਗਈ ਸੀ। ਭਾਰਤ ਨੇ ਸਾਲ 2021-22 ਲਈ 400 ਅਰਬ ਡਾਲਰ ਦੀ ਬਰਾਮਦ ਦਾ ਟੀਚਾ ਮਿੱਥਿਆ ਸੀ ਜੋ ਕਿ 23 ਮਾਰਚ ਨੂੰ ਪੂਰਾ ਹੋ ਗਿਆ ਸੀ। ਸਭ ਤੋਂ ਵੱਧ ਬਰਾਮਦ ਅਮਰੀਕਾ, ਯੂਏਈ, ਚੀਨ, ਬੰਗਲਾਦੇਸ਼ ਤੇ ਨੀਦਰਲੈਂਡਜ਼ ਨੂੰ ਕੀਤੀ ਗਈ ਹੈ। ਬਰਾਮਦ ਦੇ ਮਿੱਥੇ ਟੀਚੇ ਨੂੰ ਪ੍ਰਾਪਤ ਕਰਨ 'ਤੇ ਖ਼ੁਸ਼ੀ ਜ਼ਾਹਿਰ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਹ ਦੇਸ਼ ਦੀ 'ਆਤਮਨਿਰਭਰ ਭਾਰਤ' ਯਾਤਰਾ ਵਿਚ ਇਕ ਅਹਿਮ ਮੀਲ ਪੱਥਰ ਹੈ। -ਪੀਟੀਆਈ



Most Read

2024-09-21 13:03:35