Economy >> The Tribune


ਭਾਰਤ ਵਿੱਚ ਸਾਲ 2021 ਵਿੱਚ ਅਮੀਰਾਂ ਦੀ ਗਿਣਤੀ 11 ਫੀਸਦੀ ਵਧੀ


Link [2022-03-05 19:39:16]



ਨਵੀਂ ਦਿੱਲੀ, 1 ਮਾਰਚ

ਮੁਲਕ ਵਿੱਚ ਅਮੀਰ ਲੋਕਾਂ ਦੀ ਗਿਣਤੀ ਸਾਲ 2021 ਵਿੱਚ 11 ਫੀਸਦੀ ਵਧੀ। ਇਨ੍ਹਾਂ ਵਿੱਚ ਨਿਵੇਸ਼ ਲਈ ਰੀਅਲ ਅਸਟੇਟ ਹਾਲੇ ਵੀ ਪਹਿਲੀ ਪਸੰਦ ਬਣਿਆ ਹੋਇਆ ਹੈ। ਹਾਲਾਂਕਿ ਕ੍ਰਿਪਟੋਕਰੰਸੀ ਵੱਡੀ ਤੇਜ਼ੀ ਨਾਲ ਉਨ੍ਹਾਂ ਦੇ ਨਿਵੇਸ਼ ਵਰਗ ਵਿੱਚ ਥਾਂ ਬਣਾ ਰਹੀ ਹੈ। ਰੀਅਲ ਅਸਟੇਟ ਸਬੰਧੀ ਸਲਾਹ ਦੇਣ ਵਾਲੇ ਨਾਈਟ ਫਰੈਂਕ ਨੇ ਆਪਣੀ ਜਾਇਦਾਦ ਰਿਪੋਰਟ 2022 ਵਿੱਚ ਇਹ ਜਾਣਕਾਰੀ ਦਿੱਤੀ ਹੈ। ਇਸ ਰਿਪੋਰਟ ਅਨੁਸਾਰ, ਮੁਲਕ ਵਿੱਚ ਤਿੰਨ ਕਰੋੜ ਅਮਰੀਕੀ ਡਾਲਰ ਜਾਂ ਉਸ ਤੋਂ ਵੱਧ ਦੀ ਜਾਇਦਾਦ ਵਾਲੇ ਲੋਕਾਂ ਦੀ ਗਿਣਤੀ ਵਿੱਚ ਬੀਤੇ ਵਰ੍ਹੇ 11 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਜੋ ਸ਼ੇਅਰ ਬਾਜ਼ਾਰ ਵਿਚ ਤੇਜ਼ੀ ਅਤੇ ਡਿਜੀਟਲ ਕ੍ਰਾਂਤੀ ਕਾਰਨ ਹੋਇਆ। ਭਾਰਤ 145 ਅਰਬਪਤੀਆਂ ਨਾਲ ਵਿਸ਼ਵ ਵਿੱਚ ਅਮਰੀਕਾ (748) ਤੇ ਚੀਨ (554) ਤੋਂ ਬਾਅਦ ਤੀਜੇ ਸਥਾਨ 'ਤੇ ਹੈ। ਅਮੀਰਾਂ ਦੀ ਗਿਣਤੀ ਵਿੱਚ ਸਭ ਤੋਂ ਵੱਧ ਵਾਧਾ ਬੰਗਲੁਰੂ ਵਿੱਚ ਹੋਇਆ। -ਏਜੰਸੀ



Most Read

2024-09-20 02:53:14