World >> The Tribune


ਵਿਸ਼ਵ ਭਰ ਵਿੱਚ ਫ਼ੌਜ ਲਈ ਬਜਟ ਪਹਿਲੀ ਵਾਰ 2000 ਅਰਬ ਡਾਲਰ ਤੋਂ ਪਾਰ


Link [2022-04-26 10:00:03]



ਲੰਡਨ, 25 ਅਪਰੈਲ

ਰੱਖਿਆ ਦੇ ਖੇਤਰ ਦੇ ਥਿੰਕ ਟੈਂਕ ਮੰਨੇ ਜਾਂਦੇ ਸਵੀਡਨ ਦੇ ਸਟੌਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ (ਸਿਪਰੀ) ਵੱਲੋਂ ਜਾਰੀ ਇਕ ਰਿਪੋਰਟ ਅਨੁਸਾਰ ਸਾਲ 2021 ਵਿੱਚ ਵਿਸ਼ਵ ਭਰ ਵਿੱਚ ਫ਼ੌਜ ਲਈ ਬਜਟ ਪਹਿਲੀ ਵਾਰ 2000 ਅਰਬ ਡਾਲਰ ਨੂੰ ਪਾਰ ਕਰ ਕੇ 0.7 ਫ਼ੀਸਦ ਦੇ ਵਾਧੇ ਨਾਲ 2,113 ਅਰਬ ਅਮਰੀਕੀ ਡਾਲਰ 'ਤੇ ਪਹੁੰਚ ਗਿਆ। 2021 ਵਿੱਚ ਭਾਰਤ ਦਾ ਫ਼ੌਜ ਲਈ ਬਜਟ ਵਧ ਕੇ 76.6 ਅਰਬ ਅਮਰੀਕੀ ਡਾਲਰ ਤੱਕ ਪਹੁੰਚ ਗਿਆ ਜੋ ਕਿ 2020 ਨਾਲੋਂ 0.9 ਫ਼ੀਸਦ ਵੱਧ ਸੀ।

ਰਿਪੋਰਟ ਵਿੱਚ ਕਿਹਾ ਗਿਆ ਹੈ, ''ਵਿਸ਼ਵ ਦੇ ਦੂਜੇ ਨੰਬਰ ਦੇ ਸਭ ਤੋਂ ਵੱਡੇ ਅਰਥਚਾਰੇ ਚੀਨ ਨੇ ਸਾਲ 2021 ਵਿੱਚ ਆਪਣੀ ਫ਼ੌਜ ਲਈ 293 ਅਰਬ ਅਮਰੀਕੀ ਡਾਲਰ ਦਾ ਬਜਟ ਰੱਖਿਆ ਜੋ ਕਿ ਸਾਲ 2020 ਨਾਲੋਂ 4.7 ਫ਼ੀਸਦ ਜ਼ਿਆਦਾ ਸੀ ਜਦਕਿ ਸਾਲ 2012 ਦੇ ਮੁਕਾਬਲੇ 72 ਫ਼ੀਸਦ ਜ਼ਿਆਦਾ ਸੀ।''

ਰਿਪੋਰਟ ਅਨੁਸਾਰ, ''ਵਿਸ਼ਵ ਦਾ ਸਭ ਤੋਂ ਵੱਡਾ ਅਰਥਾਚਾਰਾ ਅਮਰੀਕਾ ਇਸ ਮਾਮਲੇ 'ਚ ਪਹਿਲੇ ਨੰਬਰ 'ਤੇ ਹੈ ਜਿਸ ਨੇ 2021 ਵਿੱਚ ਫ਼ੌਜ 'ਲਈ 801 ਅਰਬ ਡਾਲਰ ਦਾ ਬਜਟ ਰੱਖਿਆ।

2021 ਵਿੱਚ ਫ਼ੌਜ ਲਈ ਸਭ ਤੋਂ ਜ਼ਿਆਦਾ ਬਜਟ ਰੱਖਣ ਵਾਲੇ ਦੇਸ਼ਾਂ ਵਿੱਚ ਅਮਰੀਕਾ, ਚੀਨ, ਭਾਰਤ, ਬਰਤਾਨੀਆ ਅਤੇ ਰੂਸ ਸ਼ਾਮਲ ਹਨ, ਜਿਨ੍ਹਾਂ ਨੇ ਫ਼ੌਜ ਲਈ ਵਿਸ਼ਵ ਦੇ ਕੁੱਲ ਬਜਟ 'ਚ 62 ਫ਼ੀਸਦ ਹਿੱਸਾ ਪਾਇਆ।'' -ਪੀਟੀਆਈ



Most Read

2024-09-20 06:54:08