Sport >> The Tribune


ਟੀ-20: ਭਾਰਤ ਨੇ ਵੈਸਟ ਇੰਡੀਜ਼ ਨੂੰ 6 ਵਿਕਟਾਂ ਨਾਲ ਹਰਾਇਆ


Link [2022-02-17 20:00:15]



ਕੋਲਕਾਤਾ: ਭਾਰਤ ਨੇ ਅੱਜ ਇਥੇ ਪਹਿਲੇ ਟੀ-20 ਕ੍ਰਿਕਟ ਮੈਚ ਵਿੱਚ ਵੈਸਟ ਇੰਡੀਜ਼ ਨੂੰ 6 ਵਿਕਟਾਂ ਨਾਲ ਹਰਾ ਦਿੱਤਾ। ਮਹਿਮਾਨ ਟੀਮ ਨੇ ਭਾਰਤ ਨੂੰ ਜਿੱਤ ਲਈ 158 ਦੌੜਾਂ ਦਾ ਟੀਚਾ ਦਿੱਤਾ ਸੀ। ਮੇਜ਼ਬਾਨ ਟੀਮ ਨੇ 18.5 ਓਵਰਾਂ ਵਿੱਚ 162/4 ਦੇ ਸਕੋਰ ਨਾਲ ਮੈਚ ਜਿੱਤ ਲਿਆ। ਭਾਰਤ ਲਈ ਰੋਹਿਤ ਸ਼ਰਮਾ ਨੇ 40, ਇਸ਼ਾਨ ਕਿਸ਼ਨ ਨੇ 35 ਤੇ ਸੂਰਿਆਕੁਮਾਰ ਯਾਦਵ ਨੇ ਨਾਬਾਦ 34 ਦੌੜਾਂ ਦਾ ਯੋਗਦਾਨ ਪਾਇਆ। ਇਸ ਜਿੱਤ ਨਾਲ ਭਾਰਤੀ ਟੀਮ ਨੇ ਤਿੰਨ ਮੈਚਾਂ ਦੀ ਲੜੀ 'ਚ 1-0 ਦੀ ਲੀਡ ਲੈ ਲਈ ਹੈ। ਇਸ ਤੋਂ ਪਹਿਲਾਂ ਵਿਕਟਕੀਪਰ ਬੱਲੇਬਾਜ਼ ਨਿਕੋਲਸ ਪੂਰਨ ਦੀਆਂ ਤੇਜ਼ ਤਰਾਰ 61 ਦੌੜਾਂ ਦੀ ਬਦੌਲਤ ਵੈਸਟ ਇੰਡੀਜ਼ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 7 ਵਿਕਟਾਂ ਦੇ ਨੁਕਸਾਨ ਨਾਲ 157 ਦੌੜਾਂ ਬਣਾਈਆਂ। ਖੱਬੇ ਹੱਥ ਦੇ ਬੱਲੇਬਾਜ਼ ਪੂਰਨ, ਜਿਸ ਨੂੰ ਆਈਪੀਐੱਲ ਦੀ ਹਾਲੀਆ ਬੋਲੀ ਦੌਰਾਨ ਸਨਰਾਈਜ਼ਰਜ਼ ਹੈਦਰਾਬਾਦ ਨੇ 10.75 ਕਰੋੜ ਰੁਪਏ ਵਿੱਚ ਖਰੀਦਿਆ ਹੈ, ਨੇ 43 ਗੇਂਦਾਂ ਵਿੱਚ ਪੰਜ ਛੱਕਿਆਂ ਤੇ ਚਾਰ ਚੌਕਿਆਂ ਦੀ ਮਦਦ ਨਾਲ 61 ਦੌੜਾਂ ਦੀ ਪਾਰੀ ਖੇਡੀ। ਭਾਰਤੀ ਸਪਿੰਨਰਾਂ ਯੁਜ਼ਵੇਂਦਰ ਚਹਿਲ ਤੇ ਆਪਣਾ ਪਹਿਲਾ ਟੀ-20 ਖੇਡ ਰਹੇ ਰਵੀ ਬਿਸ਼ਨੋਈ ਨੇ ਵਿੰਡੀਜ਼ ਦੇ ਮੱਧਕ੍ਰਮ ਨੂੰ ਲੀਹੋਂ ਲਾਹ ਦਿੱਤਾ। ਦੋਵਾਂ ਨੇ ਮਿਲ ਕੇ ਤਿੰਨ ਵਿਕਟਾਂ ਲਈਆਂ। ਪੂਰਨ ਨੇ ਆਖਰੀ ਪੰਜ ਓਵਰਾਂ ਵਿੱਚ ਤੇਜ਼ੀ ਨਾਲ ਦੌੜਾਂ ਬਣਾਈਆਂ। ਇਕ ਰੋਜ਼ਾ ਲੜੀ ਦੇ ਆਖਰੀ ਦੋ ਮੈਚ ਨਾ ਖੇਡਣ ਵਾਲੇ ਕਿਰੋਨ ਪੋਲਾਰਡ ਨੇ 19 ਦੌੜਾਂ 'ਤੇ 24 ਨਾਬਾਦ ਦੌੜਾਂ ਬਣਾਈਆਂ। ਬਿਸ਼ਨੋਈ ਨੇ ਚਾਰ ਓਵਰਾਂ ਵਿੱਚ 17 ਦੌੜਾਂ ਦੇ ਕੇ ਰੋਸਟਨ ਚੇਸ(4) ਤੇ ਰੋਵਮੈਨ ਪੋਵੈੱਲ(2) ਦੀਆਂ ਵਿਕਟਾਂ ਲਈਆਂ। ਭੁਵਨੇਸ਼ਵਰ ਕੁਮਾਰ, ਚਹਿਲ ਤੇ ਦੀਪਕ ਚਹਿਰ ਨੇ ਇਕ ਇਕ ਵਿਕਟ ਲਈ। ਹਰਸ਼ਲ ਪਟੇਲ ਨੇ ਦੋ ਵਿਕਟਾਂ ਲਈਆਂ ਪਰ ਉਹ ਚਾਰ ਓਵਰਾਂ ਵਿੱਚ 37 ਦੌੜਾਂ ਦੇ ਕੇ ਕਾਫ਼ੀ ਮਹਿੰਗਾ ਸਾਬਤ ਹੋਇਆ। -ਪੀਟੀਆਈ



Most Read

2024-09-20 11:52:36