World >> The Tribune


ਅਫ਼ਗਾਨਿਸਤਾਨ: ਭਾਰੀ ਬਰਫਬਾਰੀ ਕਾਰਨ 20 ਦਿਨਾਂ ’ਚ 42 ਮੌਤਾਂ


Link [2022-01-26 11:55:42]



ਕਾਬੁਲ, 25 ਜਨਵਰੀ

ਅਫ਼ਗਾਨਿਸਤਾਨ ਦੇ 15 ਸੂਬਿਆਂ ਵਿੱਚ ਭਾਰੀ ਬਰਫਬਾਰੀ ਕਾਰਨ ਲੰਘੇ 20 ਦਿਨਾਂ ਵਿੱਚ ਘੱਟੋ-ਘੱਟ 42 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 118 ਹੋਰ ਜ਼ਖ਼ਮੀ ਹੋਏ ਹਨ। ਇਹ ਜਾਣਕਾਰੀ ਅਧਿਕਾਰੀਆਂ ਵੱਲੋਂ ਦਿੱਤੀ ਗਈ। 'ਖਾਮਾ ਪ੍ਰੈੱਸ' ਦੀਆਂ ਰਿਪੋਰਟਾਂ ਮੁਤਾਬਕ ਇਸੇ ਦੌਰਾਨ ਆਫ਼ਤ ਪ੍ਰਬੰਧਨ ਮੰਤਾਰਲੇ ਨੇ ਦੱਸਿਆ ਕਿ 2,000 ਹਜ਼ਾਰ ਤੋਂ ਵੱਧ ਘਰ ਤਬਾਹ ਹੋ ਗਏ ਹਨ ਅਤੇ ਪ੍ਰਭਾਵਿਤ ਲੋਕਾਂ ਨੂੰ ਐਮਰਜੈਂਸੀ ਮਦਦ ਪਹੁੰਚਾਈ ਜਾ ਰਹੀ ਹੈ। ਮੰਤਰਾਲੇ ਦੇ ਡਿਪਟੀ ਇਨਾਇਤਉਲ੍ਹਾ ਸ਼ੁਜਾ ਨੇ ਦੱਸਿਆ ਭਾਰੀ ਬਰਫਬਾਰੀ ਕਾਰਨ ਹਾਈਵੇਅ 'ਤੇ ਫਸੇ ਸੈਂਕੜੇ ਲੋਕਾਂ ਨੂੰ ਬਚਾਇਆ ਗਿਆ ਹੈ ਅਤੇ ਬਚਾਓ ਅਪਰੇਸ਼ਨ ਹਾਲੇ ਵੀ ਜਾਰੀ ਹੈ।

ਸ਼ੁਜਾ ਮੁਤਾਬਕ ਉਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਵੱਖ-ਵੱਖ ਸਹਾਇਤਾ ਏਜੰਸੀਆਂ ਨਾਲ ਮਿਲ ਕੇ ਕੰਮ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਜਮਾਉਣ ਵਾਲੀ ਸਰਦੀ ਅਤੇ ਬਰਫਬਾਰੀ ਨੇ ਅਫ਼ਗਾਨਿਸਤਾਨ ਵਿੱਚ ਮਨੁੱਖੀ ਸੰਕਟ ਵਧਾ ਦਿੱਤਾ ਹੈ। -ਆਈੲੇਐੱਨਐੱਸ



Most Read

2024-09-21 17:36:04