Sport >> The Tribune


ਏਸ਼ੀਆ ਕੱਪ ਟੀ-20 ਕ੍ਰਿਕਟ ਟੂਰਨਾਮੈਂਟ 27 ਅਗਸਤ ਤੋਂ ਲੰਕਾ ’ਚ


Link [2022-03-19 22:55:36]



ਕੋਲੰਬੋ, 19 ਮਾਰਚ

ਏਸ਼ੀਅਨ ਕ੍ਰਿਕਟ ਕੌਂਸਲ (ਏਸੀਸੀ) ਨੇ ਅੱਜ ਇਥੇ ਆਪਣੀ ਸਾਲਾਨਾ ਆਮ ਬੈਠਕ ਤੋਂ ਬਾਅਦ ਐਲਾਨ ਕੀਤਾ ਕਿ ਸ੍ਰੀਲੰਕਾ 27 ਅਗਸਤ ਤੋਂ 11 ਸਤੰਬਰ ਤੱਕ ਏਸ਼ੀਆ ਕੱਪ ਟੀ-20 ਟੂਰਨਾਮੈਂਟ ਦੀ ਮੇਜ਼ਬਾਨੀ ਕਰੇਗਾ। ਮਹਾਦੀਪ ਦੀਆਂ ਸਾਰੀਆਂ ਪੰਜ ਟੈਸਟ ਟੀਮਾਂ ਭਾਰਤ, ਪਾਕਿਸਤਾਨ, ਅਫ਼ਗਾਨਿਸਤਾਨ, ਬੰਗਲਾਦੇਸ਼ ਅਤੇ ਮੇਜ਼ਬਾਨ ਸ੍ਰੀਲੰਕਾ ਤੇ ਇੱਕ ਹੋਰ ਏਸ਼ਿਆਈ ਟੀਮ ਟੂਰਨਾਮੈਂਟ ਵਿੱਚ ਹਿੱਸਾ ਲੈਣਗੀਆਂ, ਜਿਸ ਦਾ ਫੈਸਲਾ 20 ਅਗਸਤ ਨੂੰ ਕੁਆਲੀਫਾਇਰ ਟੂਰਨਾਮੈਂਟ ਸ਼ੁਰੂ ਹੋਣ ਤੋਂ ਬਾਅਦ ਹੋਵੇਗਾ।



Most Read

2024-09-20 07:25:19