Sport >> The Tribune


ਟੀ-20 ਲੜੀ: ਭਾਰਤ ਨੇ 2-0 ਦੀ ਜੇਤੂ ਲੀਡ ਹਾਸਲ ਕੀਤੀ


Link [2022-02-27 07:13:13]



ਧਰਮਸ਼ਾਲਾ, 26 ਫਰਵਰੀ

ਭਾਰਤ ਨੇ ਸ੍ਰੀਲੰਕਾ ਨੂੰ ਦੂਜੇ ਟੀ-20 ਮੈਚ ਵਿੱਚ 7 ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ਵਿੱਚ 2-0 ਦੀ ਜੇਤੂ ਲੀਡ ਹਾਸਲ ਕਰ ਲਈ ਹੈ। ਭਾਰਤੀ ਟੀਮ ਨੇ ਸ਼੍ਰੇਅਸ ਅਈਅਰ ਦੇ ਨਾਬਾਦ ਅਰਧ ਸੈਂਕੜੇ (74 ਦੌੜਾਂ) ਸਦਕਾ ਵਿਰੋਧੀ ਟੀਮ ਵੱਲੋਂ ਮਿਲਿਆ 184 ਦੌੜਾਂ ਦਾ ਟੀਚਾ ਸਿਰਫ 17.1 ਓਵਰਾਂ ਵਿੱਚ ਸਰ ਕਰ ਲਿਆ। ਭਾਰਤ ਦੀ ਜਿੱਤ ਵਿੱਚ ਸੰਜੂ ਸੈਮਸਨ ਨੇ 39 ਅਤੇ ਰਵਿੰਦਰ ਜਡੇਜਾ ਨੇ 45 ਦੌੜਾਂ ਦਾ ਯੋਗਦਾਨ ਪਾਇਆ। ਇਸ ਤੋਂ ਪਹਿਲਾਂ ਸ੍ਰੀਲੰਕਾ ਨੇ ਪਥਮ ਨਿਸਾਂਕਾ ਦੇ ਅਰਧ ਸੈਂਕੜੇ (75 ਦੌੜਾਂ), ਗੁਨਥਿਲਕੇ ਦੀਆਂ 39 ਦੌੜਾਂ ਅਤੇ ਕਪਤਾਨ ਦਸ਼ਨ ਸ਼ਨਾਕਾ ਵੱਲੋਂ ਤਾਬੜਤੋੜ 47 ਦੌੜਾਂ ਸਦਕਾ ਨਿਰਧਾਰਿਤ 20 ਓਵਰਾਂ ਵਿੱਚ 5 ਵਿਕਟਾਂ ਗੁਆ ਕੇ 183 ਦੌੜਾਂ ਬਣਾਈਆਂ ਸਨ। -ਪੀਟੀਆਈ



Most Read

2024-09-20 11:40:31