Sport >> The Tribune


ਟੀ-20: ਭਾਰਤ ਨੇ ਵੈਸਟ ਇੰਡੀਜ਼ ਨੂੰ 17 ਦੌੜਾਂ ਨਾਲ ਹਰਾਇਆ


Link [2022-02-26 11:58:06]



ਕੋਲਕਾਤਾ, 20 ਫਰਵਰੀ

ਭਾਰਤ ਨੇ ਵੈਸਟਇੰਡੀਜ਼ ਨੂੰ ਤੀਜੇ ਤੇ ਆਖਰੀ ਟੀ-20 ਮੈਚ ਵਿਚ 17 ਦੌੜਾਂ ਨਾਲ ਹਰਾ ਕੇ ਲੜੀ 3-0 ਨਾਲ ਜਿੱਤ ਲਈ ਹੈ। ਭਾਰਤ ਨੇ ਪਹਿਲਾਂ ਖੇਡਦਿਆਂ ਪੰਜ ਵਿਕਟਾਂ ਦੇ ਨੁਕਸਾਨ ਨਾਲ 184 ਦੌੜਾਂ ਬਣਾਈਆਂ ਜਦਕਿ ਵੈਸਟਇੰਡੀਜ਼ ਨਿਰਧਾਰਤ ਓਵਰਾਂ ਵਿਚ ਨੌਂ ਵਿਕਟਾਂ ਦੇ ਨੁਕਸਾਨ ਨਾਲ 167 ਦੌੜਾਂ ਹੀ ਬਣਾ ਸਕੀ ਤੇ ਮੈਚ ਹਾਰ ਗਈ। ਭਾਰਤ ਇਸ ਜਿੱਤ ਨਾਲ ਆਈਸੀਸੀ ਟੀ-20 ਰੈਂਕਿੰਗ ਵਿਚ ਸਿਖਰ 'ਤੇ ਪੁੱਜ ਗਿਆ। ਵੈਸਟਇੰਡੀਜ਼ ਵਲੋਂ ਨਿਕੋਲਸ ਪੂਰਨ 61 ਦੌੜਾਂ ਬਣਾ ਕੇ ਟੌਪ ਸਕੋਰਰ ਰਹੇ। ਭਾਰਤ ਵਲੋਂ ਸਭ ਤੋਂ ਵੱਧ ਤਿੰਨ ਵਿਕਟਾਂ ਹਰਸ਼ਲ ਪਟੇਲ ਨੇ ਹਾਸਲ ਕੀਤੀਆਂ। ਭਾਰਤ ਨੇ ਆਖਰੀ ਪੰਜ ਓਵਰਾਂ ਵਿਚ 86 ਦੌੜਾਂ ਬਣਾਈਆਂ। ਭਾਰਤ ਵਲੋਂ ਸੂਰਿਆ ਕੁਮਾਰ ਨੇ 31 ਗੇਂਦਾਂ ਵਿਚ 65 ਦੌੜਾਂ ਜਦਕਿ ਵੈਂਕਟੇਸ਼ ਨੇ 19 ਗੇਂਦਾਂ ਵਿਚ ਨਾਬਾਦ 35 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਭਾਰਤ ਦੀਆਂ ਚਾਰ ਵਿਕਟਾਂ ਜਲਦੀ ਡਿੱਗ ਗਈਆਂ ਸਨ ਤੇ ਇਕ ਸਮੇਂ ਲਗਦਾ ਸੀ ਕਿ ਭਾਰਤ 150 ਦੌੜਾਂ ਵੀ ਨਹੀਂ ਬਣਾ ਸਕੇਗਾ ਪਰ ਇਨ੍ਹਾਂ ਦੋਵਾਂ ਬੱਲੇਬਾਜ਼ਾਂ ਨੇ ਭਾਰਤ ਦੀ ਸਥਿਤੀ ਮਜ਼ਬੂਤ ਕੀਤੀ।



Most Read

2024-09-20 11:54:34