Sport >> The Tribune


ਸੁਪਰਨੋਵਾਜ ਨੇ ਮਹਿਲਾ ਟੀ-20 ਚੈਲੈਂਜ ਟੂਰਨਾਮੈਂਟ ਜਿੱਤਿਆ


Link [2022-05-28 21:42:04]



ਪੁਣੇ, 28 ਮਈ

ਸੁਪਰਨੋਵਾਜ ਨੇ ਫਾਈਨਲ 'ਚ ਅੱਜ ਵੈਲੋਸਿਟੀ ਨੂੰ 4 ਦੌੜਾਂ ਨਾਲ ਹਰਾ ਕੇ ਮਹਿਲਾ ਟੀ-20 ਚੈਲੈਂਜ-2022 ਦਾ ਖ਼ਿਤਾਬ ਜਿੱਤ ਲਿਆ ਹੈ। ਸੁਪਰਨੋਵਾਜ਼ ਨੇ ਤੀਜੀ ਵਾਰ ਇਹ ਟੂਰਨਾਮੈਂਟ ਜਿੱਤਿਆ ਹੈ। ਜਿੱਤ ਲਈ 166 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਵੈਲੋਸਿਟੀ ਦੀ ਟੀਮ 8 ਵਿਕਟਾਂ ਗੁਆ ਕੇ 162 ਦੌੜਾਂ ਹੀ ਬਣਾ ਸਕੀ। ਵੈਲੌਸਿਟੀ ਵੱਲੋਂ ਲੌਰਾ ਵੁਲਵਾਡਰਟ ਨੇ ਨਾਬਾਦ 65 ਦੌੜਾਂ ਦੀ ਪਾਰੀ ਖੇਡੀ। ਸੁਪਰਨੋਵਾ ਵੱਲੋ ਐਲਨਾ ਕਿੰਗ ਨੇ 3 ਵਿਕਟਾਂ ਹਾਸਲ ਕੀਤੀਆਂ। ਇਸ ਤੋਂ ਪਹਿਲਾਂ ਸੁਪਰਨੋਵਾਜ਼ ਟੀਮ ਨੇ ਨਿਰਧਾਰਿਤ 20 ਓਵਰਾਂ ਵਿੱਚ 7 ਵਿਕਟਾਂ ਦੇ ਨੁਕਸਾਨ 'ਤੇ 165 ਦੌੜਾਂ ਬਣਾਈਆਂ ਸਨ। ਕਪਤਾਨ ਹਰਮਨਪ੍ਰੀਤ ਕੌਰ ਨੇ 45 ਅਤੇ ਡਿਏਂਡਰਾ ਡੌਟਿਨ 65 ਦੌੜਾਂ ਦੀ ਪਾਰੀ ਖੇਡੀ। ਪ੍ਰਿਆ ਪੁਨੀਆ ਨੇ 28 ਦੌੜਾਂ ਬਣਾਈਆਂ।



Most Read

2024-09-19 19:32:08