Breaking News >> News >> The Tribune


ਪੱਛਮੀ ਬੰਗਾਲ: ਭਾਜਪਾ ਦੇ 20 ਆਗੂਆਂ ਵੱਲੋਂ ਅਹੁਦਿਆਂ ਤੋਂ ਅਸਤੀਫ਼ਾ


Link [2022-05-26 09:42:24]



ਜਲਾਪਾਈਗੁੜੀ, 25 ਮਈ

ਭਾਜਪਾ ਸੰਸਦ ਮੈਂਬਰ ਅਰਜੁਨ ਸਿੰਘ ਦੇ ਦੁਬਾਰਾ ਤ੍ਰਿਣਮੂਲ ਕਾਂਗਰਸ 'ਚ ਸ਼ਾਮਲ ਹੋਣ ਦੇ ਕੁਝ ਦਿਨਾਂ ਮਗਰੋਂ ਪੱਛਮੀ ਬੰਗਾਲ ਦੇ ਜਲਪਾਇਗੁੜੀ ਵਿੱਚ ਭਗਵਾਂ ਪਾਰਟੀ ਦੇ ਘੱਟੋ-ਘੱਟ 20 ਨੇਤਾਵਾਂ ਨੇ ਜ਼ਿਲ੍ਹਾ ਲੀਡਰਸ਼ਿਪ 'ਤੇ ਸਥਾਨਕ ਪੈਨਲ 'ਚ ਸ਼ਾਮਲ ਕਰਨ ਲਈ ਪੈਸੇ ਲੈਣ ਦਾ ਦੋਸ਼ ਲਾਉਂਦਿਆਂ ਪਾਰਟੀ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਹ ਜਾਣਕਾਰੀ ਅੱਜ ਪਾਰਟੀ ਦੇ ਇੱਕ ਅਹੁਦੇਦਾਰ ਨੇ ਦਿੱਤੀ ਹੈ।

ਜਲਪਾਇਗੁੜੀ ਜ਼ਿਲ੍ਹੇ ਦੇ ਜਨਰਲ ਸਕੱਤਰ ਅਮਲ ਰੌਏ ਸਣੇ ਨਾਰਾਜ਼ ਨੇਤਾਵਾਂ ਨੇ ਦਾਅਵਾ ਕੀਤਾ ਕਿ ਜਿਨ੍ਹਾਂ ਨੇ ਪਾਰਟੀ ਲਈ ਕੰਮ ਕੀਤਾ ਅਤੇ ਸੂਬੇ ਵਿੱਚ ਚੋਣਾਂ ਮਗਰੋਂ ਹਿੰਸਾ ਦੇ ਚੱਲਦਿਆਂ ਆਪਣੇ ਘਰਾਂ ਤੋਂ ਭੱਜ ਗਏ, ਉਨ੍ਹਾਂ ਨੂੰ ਨਵਗਠਿਤ ਮੈਨਾਪੁਰੀ ਦੱਖਣੀ ਮੰਡਲ ਕਮੇਟੀ ਵਿੱਚ ਜਗ੍ਹਾ ਨਹੀਂ ਮਿਲੀ ਹੈ।

ਰੌਏ ਨੇ ਦੋਸ਼ ਲਾਇਆ ਕਿ ਹਾਲ ਵਿੱਚ ਹੀ ਜਿਨ੍ਹਾਂ ਲੋਕਾਂ ਨੂੰ ਸਥਾਨਕ ਪੈਨਲ ਵਿੱਚ ਸ਼ਾਮਲ ਕੀਤਾ ਗਿਆ ਹੈ, ਉਨ੍ਹਾਂ ਤੋਂ ਇਸ ਬਦਲੇ ਪੈਸੇ ਲਏ ਗਏ ਹਨ। ਉਨ੍ਹਾਂ ਦਾਅਵਾ ਕੀਤਾ, ''ਨਾਰਾਜ਼ ਨੇਤਾਵਾਂ ਨੇ ਜ਼ਿਲ੍ਹਾ ਮੁਖੀ ਨੂੰ ਆਪਣੇ ਅਸਤੀਫ਼ੇ ਸੌਂਪ ਦਿੱਤੇ ਹਨ।'' -ਪੀਟੀਆਈ

ਪਾਰਟੀ ਮਾਮਲੇ 'ਤੇ ਗੌਰ ਕਰੇਗੀ: ਭੱਟਾਚਾਰੀਆ

ਜਲਪਾਇਗੁੜੀ ਜ਼ਿਲ੍ਹਾ ਪ੍ਰਧਾਨ ਬਾਪੀ ਗੋਸਵਾਮੀ ਨੇ ਦੋਸ਼ਾਂ ਬਾਰੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਜਦਕਿ ਭਾਜਪਾ ਤਰਜਮਾਨ ਸ਼ਾਮਿਕ ਭੱਟਾਚਾਰੀਆ ਨੇ ਪੈਸੈ ਲੈ ਕੇ ਕਮੇਟੀ ਵਿੱਚ ਨਵੇਂ ਮੈਂਬਰ ਸ਼ਾਮਲ ਕਰਨ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਪਰ ਇਹ ਜ਼ਰੂਰ ਮੰਨਿਆ ਕਿ ''ਸੰਠਗਨ ਵਿੱਚ ਕੁਝ ਮੱਤਭੇਦ ਹਨ।'' ਉਨ੍ਹਾਂ ਕਿਹਾ ਕਿ ਪਾਰਟੀ ਮਾਮਲੇ 'ਤੇ ਗੌਰ ਕਰੇਗੀ ਅਤੇ ਛੇਤੀ ਹੀ ਸਮੱਸਿਆ ਦਾ ਹੱਲ ਕੀਤਾ ਜਾਵੇਗਾ।



Most Read

2024-09-19 20:23:56