Breaking News >> News >> The Tribune


ਦੇਸ਼ ਵਿੱਚ ਰੋਜ਼ਾਨਾ 20 ਹਜ਼ਾਰ ਕਰੋੜ ਰੁਪਏ ਦਾ ਡਿਜੀਟਲ ਲੈਣ-ਦੇਣ ਹੋ ਰਿਹੈ: ਮੋਦੀ


Link [2022-04-24 12:35:21]



ਨਵੀਂ ਦਿੱਲੀ, 24 ਅਪਰੈਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਦੇਸ਼ ਵਿੱਚ ਪ੍ਰਤੀ ਦਿਨ ਲੱਗਪਗ 20,000 ਕਰੋੜ ਰੁਪਏ ਦਾ 'ਡਿਜੀਟਲ ਲੈਣ-ਦੇਣ' (ਭੁਗਤਾਨ/ਟਰਾਂਜੈਕਸ਼ਨ) ਹੋ ਰਿਹਾ ਹੈ ਅਤੇ ਦੇਸ਼ ਵਿੱਚ ਇੱਕ ਡਿਜੀਟਲ ਅਰਥਵਿਵਸਥਾ ਤਿਆਰ ਹੋਣ ਦੇ ਨਾਲ-ਨਾਲ ਇੱਕ ਸੱਭਿਆਚਾਰ ਵੀ ਵਿਕਸਿਤ ਹੋ ਰਿਹਾ ਹੈ। ਆਕਾਸ਼ਵਾਣੀ ਰੇਡੀਓ ਤੋਂ ਪ੍ਰੋਗਰਾਮ 'ਮਨ ਕੀ ਬਾਤ' ਦੇ 88ਵੇਂ ਸੰਸਕਰਣ ਉਨ੍ਹਾਂ ਨੇ ਦਿੱਲੀ ਦੀਆ ਰਹਿਣ ਵਾਲੀ ਦੋ ਭੈਣਾਂ ਸਾਗਰਿਕਾ ਅਤੇ ਪ੍ਰੇਰਨਾ ਦੇ 'ਕੈਸ਼ਲੈੱਸ ਡੇਅ ਆਊਟ' ਦਾ ਸੰਕਲਪ ਸਾਂਝਾ ਕੀਤਾ ਅਤੇ ਦੇਸ਼ਵਾਸੀਆਂ ਨੇ ਵੀ ਇਹ ਸੰਕਲਪ ਅਪਣਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ, ''ਘਰ ਤੋਂ ਇਹ ਸੰਕਲਪ ਲੈ ਕੇ ਨਿਕਲੋ ਕੇ ਪੂਰਾ ਦਿਨ ਘੁੰਮਾਂਗੇ ਅਤੇ ਇੱਕ ਵੀ ਰੁਪਏ ਦਾ ਨਕਦ ਲੈਣ-ਦੇਣ ਨਹੀਂ ਕਰਾਂਗੇ।'' ਪ੍ਰਧਾਨ ਮੰਤਰੀ ਨੇ ਕਿਹਾ ਕਿ ਡਿਜੀਟਲ ਲੈਣ-ਦੇਣ ਹੁਣ ਸਿਰਫ ਦਿੱਲੀ ਜਾਂ ਵੱਡੇ ਮਹਾਨਗਰਾਂ ਤੱਕ ਹੀ ਸੀਮਤ ਨਹੀਂ ਹੈ ਬਲਕਿ ਇਸ ਦਾ ਪਸਾਰ ਦੁਰੇਡੇ ਪਿੰਡਾਂ ਤੱਕ ਵੀ ਹੋ ਚੁੱਕਾ ਹੈ। ਹੁਣ ਛੋਟੇ-ਛੋਟੇ ਸ਼ਹਿਰਾਂ ਅਤੇ ਬਹੁਤੇ ਪਿੰਡਾਂ ਦੇ ਲੋਕ 'ਯੂਪੀਆਈ' ਰਾਹੀਂ ਹੀ ਲੈਣ-ਦੇਣ ਕਰ ਰਹੇ ਹਨ। -ਪੀਟੀਆਈ



Most Read

2024-09-20 15:48:41