Economy >> The Tribune


ਐਲਆਈਸੀ ’ਚ 20 ਪ੍ਰਤੀਸ਼ਤ ਸਿੱਧੇ ਵਿਦੇਸ਼ੀ ਨਿਵੇਸ਼ ਲਈ ‘ਫੇਮਾ’ ਦੇ ਨੇਮਾਂ ’ਚ ਸੋਧ


Link [2022-04-18 10:55:34]



ਨਵੀਂ ਦਿੱਲੀ: ਐਲਆਈਸੀ ਵਿਚ 20 ਪ੍ਰਤੀਸ਼ਤ ਸਿੱਧੇ ਵਿਦੇਸ਼ੀ ਨਿਵੇਸ਼ ਦਾ ਰਾਹ ਪੱਧਰਾ ਕਰਨ ਲਈ ਸਰਕਾਰ ਨੇ 'ਫੇਮਾ' ਕਾਨੂੰਨ ਵਿਚ ਸੋਧ ਕਰ ਦਿੱਤੀ ਹੈ। ਬੀਮਾ ਨਿਗਮ ਦਾ ਆਈਪੀਓ ਕੱਢ ਕੇ ਸਰਕਾਰ ਪਹਿਲਾਂ ਹੀ ਐਲਆਈਸੀ ਵਿਚੋਂ ਆਪਣਾ ਹਿੱਸਾ ਘਟਾ ਰਹੀ ਹੈ। ਐਲਆਈਸੀ ਨੇ ਫਰਵਰੀ ਵਿਚ 'ਸੇਬੀ' ਕੋਲ ਆਈਪੀਓ ਲਈ ਲੋੜੀਂਦੀ ਕਾਰਵਾਈ ਮੁਕੰਮਲ ਕਰ ਦਿੱਤੀ ਸੀ। 'ਸੇਬੀ' ਨੇ ਪਿਛਲੇ ਮਹੀਨੇ ਖਰੜਾ ਦਸਤਾਵੇਜ਼ਾਂ ਨੂੰ ਮਨਜ਼ੂਰੀ ਦੇ ਦਿੱਤੀ ਸੀ। ਕੈਬਨਿਟ ਦੀ ਮਨਜ਼ੂਰੀ ਮਗਰੋਂ ਸਬੰਧਤ ਵਿਭਾਗ ਨੇ 14 ਮਾਰਚ ਨੂੰ ਵਿਦੇਸ਼ੀ ਨਿਵੇਸ਼ ਨੀਤੀ ਵਿਚ ਸੋਧ ਕਰ ਦਿੱਤੀ ਸੀ। ਭਾਰਤੀ ਜੀਵਨ ਬੀਮਾ ਨਿਗਮ (ਐਲਆਈਸੀ) ਦੇ ਆਈਪੀਓ ਜ਼ਰੀਏ ਸਰਕਾਰ ਨਿਗਮ ਦੇ 5 ਪ੍ਰਤੀਸ਼ਤ ਹਿੱਸੇ ਨੂੰ ਸ਼ੇਅਰ ਬਾਜ਼ਾਰ ਵਿਚ ਸੂਚੀਬੱਧ ਕਰਨ ਦੀ ਯੋਜਨਾ ਬਣਾ ਰਹੀ ਹੈ। -ਪੀਟੀਆਈ



Most Read

2024-09-19 19:31:09