Breaking News >> News >> The Tribune


ਪ੍ਰਾਇਮਰੀ ਸਕੂਲ ਅਧਿਆਪਕ 20 ਕਾਲਜਾਂ ਦਾ ਮਾਲਕ


Link [2022-03-27 07:13:22]



ਗਵਾਲੀਅਰ: ਮੱਧ ਪ੍ਰਦੇਸ਼ 'ਚ ਸਰਕਾਰੀ ਸਕੂਲ ਅਧਿਆਪਕ 20 ਕਾਲਜਾਂ ਦਾ ਮਾਲਕ ਨਿਕਲਿਆ। ਆਰਥਿਕ ਅਪਰਾਧਾਂ ਬਾਰੇ ਵਿੰਗ ਵੱਲੋਂ ਮਾਰੇ ਗਏ ਛਾਪੇ ਦੌਰਾਨ ਇਹ ਖੁਲਾਸਾ ਹੋਇਆ। ਅਧਿਕਾਰੀ ਨੇ ਦੱਸਿਆ ਕਿ ਘਾਟੀਗਾਓਂ 'ਚ ਪ੍ਰਾਇਮਰੀ ਸਕੂਲ ਅਧਿਆਪਕ ਵਜੋਂ ਤਾਇਨਾਤ ਪ੍ਰਸ਼ਾਂਤ ਪਰਮਾਰ ਦੇ ਘਰ ਅਤੇ ਹੋਰ ਟਿਕਾਣਿਆਂ 'ਤੇ ਛਾਪੇ ਮਾਰੇ ਗਏ ਸਨ। ਗਵਾਲੀਅਰ ਅਤੇ ਹੋਰ ਥਾਵਾਂ 'ਤੇ ਮਾਰੇ ਗਏ ਛਾਪਿਆਂ ਮਗਰੋਂ ਮੁੱਢਲੀ ਜਾਂਚ 'ਚ ਪਤਾ ਲੱਗਾ ਕਿ ਪਰਮਾਰ ਦੇ 20 ਕਾਲਜ ਹਨ ਜੋ ਗਵਾਲੀਅਰ-ਚੰਬਲ ਡਿਵੀਜ਼ਨ 'ਚ ਡੀਐੱਡ ਅਤੇ ਬੀਐੱਡ ਕੋਰਸ ਕਰਵਾਉਂਦੇ ਹਨ। ਆਰਥਿਕ ਅਪਰਾਧਾਂ ਬਾਰੇ ਵਿੰਗ ਦੇ ਡੀਐੱਸਪੀ ਸਤੀਸ਼ ਚਤੁਰਵੇਦੀ ਨੇ ਕਿਹਾ ਕਿ ਇਨ੍ਹਾਂ ਕਾਲਜਾਂ ਦੇ ਦਸਤਾਵੇਜ਼ਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਧਿਆਪਕ ਦੀ ਸੰਪਤੀ ਆਮਦਨ ਨਾਲੋਂ ਇਕ ਹਜ਼ਾਰ ਗੁਣਾ ਮਿਲੀ ਹੈ। -ਪੀਟੀਆਈ



Most Read

2024-09-21 22:35:55