Breaking News >> News >> The Tribune


ਪੱਛਮੀ ਬੰਗਾਲ ਹਿੰਸਾ: ਸੀਬੀਆਈ ਦੀ 20 ਮੈਂਬਰੀ ਟੀਮ ਬੀਰਭੂਮ ਦੇ ਪਿੰਡ ਪੁੱਜੀ


Link [2022-03-26 23:32:13]



ਰਾਮਪੁਰਹਾਟ (ਪੱਛਮੀ ਬੰਗਾਲ), 26 ਮਾਰਚ

ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੀ ਟੀਮ ਅੱਜ ਪੱਛਮੀ ਬੰਗਾਲ ਦੇ ਬੀਰਭੂਮ ਜ਼ਿਲ੍ਹੇ ਦੇ ਬੋਗਾਤੂਈ ਪਿੰਡ ਪਹੁੰਚੀ ਅਤੇ ਹਿੰਸਕ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ, ਜਿਸ ਵਿੱਚ ਅੱਠ ਲੋਕਾਂ ਦੀ ਮੌਤ ਹੋ ਗਈ ਸੀ। 21 ਮਾਰਚ ਨੂੰ ਅਣਪਛਾਤੇ ਲੋਕਾਂ ਨੇ ਪਿੰਡ ਦੇ 10 ਘਰਾਂ ਨੂੰ ਅੱਗ ਲਗਾ ਦਿੱਤੀ ਸੀ, ਜਿਸ ਨਾਲ ਔਰਤਾਂ ਅਤੇ ਬੱਚਿਆਂ ਸਮੇਤ ਘੱਟੋ-ਘੱਟ ਅੱਠ ਲੋਕਾਂ ਦੀ ਮੌਤ ਹੋ ਗਈ ਸੀ। ਕਰੀਬ 20 ਮੈਂਬਰਾਂ ਵਾਲੀ ਸੀਬੀਆਈ ਦੀ ਟੀਮ ਘਰ ਦੇ ਅੰਦਰ ਗਈ, ਜਿੱਥੇ ਸੜ ਕੇ ਮਾਰੇ ਗਏ ਸੱਤ ਲੋਕਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਸਨ।



Most Read

2024-09-21 22:47:31