Sport >> The Tribune


ਭਾਰਤ ਨੇ ਸ੍ਰੀਲੰਕਾ ਨੂੰ ਸੱਤ ਵਿਕਟਾਂ ਨਾਲ ਹਰਾ ਕੇ ਟੀ-20 ਲੜੀ ਜਿੱਤੀ


Link [2022-02-26 21:34:41]



ਧਰਮਸ਼ਾਲਾ, 26 ਫਰਵਰੀ

ਭਾਰਤ ਨੇ ਤਿੰਨ ਮੈਚਾਂ ਦੀ ਲੜੀ ਦੇ ਦੂਸਰੇ ਟੀ-2 ਕੌਮਾਂਤਰੀ ਮੈਚ ਵਿੱਚ ਸ਼ਨੀਵਾਰ ਨੂੰ ਇਥੇ ਸ੍ਰੀਲੰਕਾ ਨੂੰ 7 ਵਿਕਟਾਂ ਨਾਲ ਹਰਾ ਕੇ 2-0 ਨਾਲ ਅਜੇਤੂ ਚੜ੍ਹਤ ਹਾਸਲ ਕਰ ਲਈ ਹੈ। ਟੀਮ ਇੰਡੀਆ ਦੇ ਸ਼੍ਰੇਅਸ ਅਈਅਰ ਨੇ 44 ਗੇਂਦਾਂ ਵਿੱਚ ਨਾਬਾਦ ਰਹਿੰਦਿਆਂ 74 ਦੌੜਾਂ ਬਣਾਈਆਂ ਅਤੇ ਭਾਰਤ ਦੀ ਜਿੱਤ ਵਿੱਚ ਅਹਿਮ ਯੋਗਦਾਨ ਪਾਇਆ। ਟੀਮ ਇੰਡੀਆਂ ਨੇ ਜਿੱਤ ਲਈ ਸ੍ਰੀਲੰਕਾ ਵੱਲੋਂ ਦਿੱਤੇ 184 ਦੌੜਾਂ ਦੇ ਟੀਚੇ ਨੂੰ 17.1 ਓਵਰਾਂ ਨਾਲ ਹਾਸਲ ਕਰ ਲਿਆ। ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੇ ਸ੍ਰੀਲੰਕਾ ਖ਼ਿਲਾਫ਼ ਇਥੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਸ੍ਰੀਲੰਕਾ ਦੀ ਟੀਮ ਨੇ ਬੱਲੇਬਾਜ਼ੀ ਦਾ ਸੱਦਾ ਮਿਲਣ ਮਗਰੋਂ ਪੰਜ ਵਿਕਟਾਂ ਗੁਆ ਕੇ 183 ਦੌੜਾਂ ਬਣਾਈਆਂ ਹਨ। ਟੀਮ ਦੇ ਸਲਾਮੀ ਬੱਲੇਬਾਜ਼ ਪਥੁਮ ਨਿਸੰਕਾ ਨੇ ਸਭ ਤੋਂ ਵਧ 75 ਦੌੜਾਂ ਦਾ ਯੋਗਦਾਨ ਦਿੱਤਾ ਜਦੋਂਕਿ ਟੀਮ ਦੇ ਕਪਤਾਨ ਦਾਸੂਨ ਸ਼ਨਾਕਾ ਨੇ ਨਾਬਾਦ 47 ਦੌੜਾਂ ਬਣਾਈਆਂ। ਭਾਰਤ ਨੇ ਸ੍ਰੀਲੰਕਾ ਖ਼ਿਲਾਫ਼ ਜਿੱਤੇ ਪਹਿਲੇ ਟੀ-20 ਮੈਚ ਵਾਲੀ ਟੀਮ ਵਿੱਚ ਮੌਜੂਦਾ ਮੈਚ ਲਈ ਕੋਈ ਬਦਲਾਅ ਨਹੀਂ ਕੀਤਾ ਜਦੋਂ ਕਿ ਸ੍ਰੀਲੰਕਾ ਨੇ ਦੋ ਬਦਲਾਅ ਕਰਦਿਆਂ ਬੁਨੁਰਾ ਫਰਨਾਂਡੋ ਤੇ ਦਨੁਸ਼ਕਾ ਗੁਣਤਿਲਕਾ ਨੂੰ ਅੰਤਿਮ ਇਲੈਵਨ ਵਿੱਚ ਸ਼ਾਮਲ ਕੀਤਾ ਹੈ। -ਪੀਟੀਆਈ



Most Read

2024-09-20 11:39:05